UP: ਲਖੀਮਪੁਰ ਖੇੜੀ ਹਾਦਸੇ ’ਤੇ ਬੋਲੇ ਰਾਹੁਲ ਗਾਂਧੀ- 'ਇਸ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ'

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਹਾਦਸੇ ਵਿਚ 3 ਕਿਸਾਨਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਕਿਸਾਨ ਜ਼ਖਮੀ ਹੋਏ ਹਨ।

Rahul Gandhi

 

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri, UP) ਵਿਚ ਵਾਪਰਿਆ ਹਾਦਸਾ ਬਹੁਤ ਦੁਖਦਾਈ ਸੀ। ਇਥੇ ਮੰਤਰੀ ਦਾ ਵਿਰੋਧ (Farmers protest) ਕਰ ਰਹੇ ਕਿਸਾਨਾਂ ਉੱਤੇ BJP ਆਗੂ ਦੇ ਮੁੰਡੇ ਨੇ ਗੱਡੀ ਚੜਾ ਦਿੱਤੀ। ਇਸ ਹਾਦਸੇ ਵਿਚ 3 ਕਿਸਾਨਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਕਿਸਾਨ ਜ਼ਖਮੀ ਹੋਏ ਹਨ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ BJP ਆਗੂ ਨੇ ਚੜ੍ਹਾਈ ਗੱਡੀ, 3 ਦੀ ਹੋਈ ਮੌਤ

ਹੋਰ ਪੜ੍ਹੋ: ਅਦਾਕਾਰਾ ਨੇਹਾ ਧੂਪੀਆ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਇਸ ਘਟਨਾ ਨੂੰ ਲੈ ਕੇ ਕਿਹਾ ਹੈ ਕਿ ਉਹ ਕਿਸਾਨਾਂ ਦੀ ਇਸ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, “ਜੋ ਇਸ ਅਣਮਨੁੱਖੀ ਕਤਲੇਆਮ ਨੂੰ ਦੇਖ ਕੇ ਵੀ ਚੁੱਪ ਹੈ, ਉਹ ਪਹਿਲਾਂ ਹੀ ਮਰ ਚੁੱਕਾ ਹੈ। ਪਰ ਅਸੀਂ ਇਸ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ - ਕਿਸਾਨ ਸੱਤਿਆਗ੍ਰਹਿ ਜ਼ਿੰਦਾਬਾਦ।"