ਪੱਛਮੀ ਬੰਗਾਲ ਉਪ ਚੋਣਾਂ: ਤ੍ਰਿਣਮੂਲ ਕਾਂਗਰਸ ਤਿੰਨਾਂ ਸੀਟਾਂ 'ਤੇ ਚੱਲ ਰਹੀ ਅੱਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਹੈ।

Mamta Banerjee

 

ਕੋਲਕਾਤਾ: ਪੱਛਮੀ ਬੰਗਾਲ ਦੀ ਭਵਾਨੀਪੁਰ ਸੀਟ ’ਤੇ ਹੋਈਆਂ ਉਪ ਚੋਣਾਂ (By Elections) ਲਈ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ 8 ਵਜੇ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਚੁਕੀ ਹੈ। ਇਸ ਦੇ ਨਾਲ ਹੀ ਜੰਗੀਪੁਰ ਅਤੇ ਸਮਸੇਰਗੰਜ ਵਿਧਾਨ ਸਭਾ ਸੀਟਾਂ ’ਤੇ ਵੀ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ (Mamta Banerjee) ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨੰਦੀਗ੍ਰਾਮ ਤੋਂ ਹਾਰ ਗਈ ਸੀ। ਦੱਖਣੀ ਕੋਲਕਾਤਾ ਦੀ ਭਵਾਨੀਪੁਰ ਸੀਟ 'ਤੇ ਹੋਣ ਵਾਲੀ ਉਪ ਚੋਣ 'ਚ ਬੈਨਰਜੀ ਦਾ ਮੁਕਾਬਲਾ ਭਾਜਪਾ ਦੀ ਪ੍ਰਿਅੰਕਾ ਤਿਬਰੇਵਾਲ (Priyanka Tibrewal) ਅਤੇ ਸੀਪੀਐਮ ਦੇ ਸ਼੍ਰੀਜੀਬ ਵਿਸ਼ਵਾਸ ਨਾਲ ਹੈ।

ਹੋਰ ਪੜ੍ਹੋ: ਏਜੀ ਤੇ ਡੀਜੀ ਨੂੰ ਬਦਲਿਆ ਜਾਵੇ ਨਹੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ- ਸਿੱਧੂ

ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ਤਿੰਨਾਂ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਸੀਟ (Bhabanipur Seat) ਤੋਂ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਹੈ। TMC ਸਮੇਸਰਗੰਜ ਤੇ ਜਾਂਗੀਪੁਰ ਸੀਟ ਤੋਂ ਵੀ ਅੱਗੇ ਚੱਲ ਰਹੀ ਹੈ। ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਵਿਧਾਨ ਸਭਾ ਲਈ ਚੁਣਿਆ ਜਾਣਾ ਜ਼ਰੂਰੀ ਹੈ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਕਰੰਟ ਦੀ ਚਪੇਟ 'ਚ ਆਉਣ ਨਾਲ 15 ਸਾਲਾ ਬੱਚੇ ਦੀ ਹੋਈ ਮੌਤ

ਹੋਰ ਪੜ੍ਹੋ: 'ਕੈਪਟਨ ਛੋਟੀਆਂ ਗੱਲਾਂ ਕਰਕੇ ਆਪਣਾ ਕੱਦ ਛੋਟਾ ਨਾ ਕਰਨ' - ਸੁਖਜਿੰਦਰ ਰੰਧਾਵਾ 

ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੇ ਕੋਵਿਡ-19 (Coronavirus) ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ ਜਾਂ ਜਾਂਚ ਕੋਰੋਨਾ ਸੰਕਰਮਿਤ ਨਹੀਂ ਹੈ, ਉਨ੍ਹਾਂ ਨੂੰ ਗਿਣਤੀ ਦੇ ਸਥਾਨਾਂ ਵਿਚ ਦਾਖਲ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਅਤੇ ਏਜੰਟਾਂ ਨੂੰ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।