PNB ਨੂੰ 4,532 ਕਰੋੜ ਰੁਪਏ ਦਾ ਨੁਕਸਾਨ, ਦੇਸ਼ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਘਾਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਤਕ ਖੇਤਰ ਦੇ ਦੂਜੇ ਵੱਡੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਚਾਲੂ ਵਿੱਤ ਸਾਲ ਦੀ ਜੁਲਾਈ - ਸਿਤੰਬਰ ਦੀ ਤੀਮਾਹੀ ਵਿਚ 4,532.35 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ...

PNB bank

ਨਵੀਂ ਦਿੱਲੀ (ਭਾਸ਼ਾ) :- ਜਨਤਕ ਖੇਤਰ ਦੇ ਦੂਜੇ ਵੱਡੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਚਾਲੂ ਵਿੱਤ ਸਾਲ ਦੀ ਜੁਲਾਈ - ਸਿਤੰਬਰ ਦੀ ਤੀਮਾਹੀ ਵਿਚ 4,532.35 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਕ ਸਾਲ ਪਹਿਲਾਂ ਇਸ ਤੀਮਾਹੀ ਵਿਚ ਬੈਂਕ ਨੂੰ 560.58 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ। ਪੀਐਨਬੀ ਦੇ ਮੁਤਾਬਕ ਲੰਬੇ ਸਮੇਂ ਮਿਆਦ 'ਚ ਫਸੇ ਕਰਜ਼ (ਐਨਪੀਏ) ਲਈ ਜ਼ਿਆਦਾ ਪ੍ਰੋਵਿਜਨਿੰਗ ਕਰਨ ਦੀ ਵਜ੍ਹਾ ਨਾਲ ਉਸ ਦੇ ਬੈਲੇਂਸ ਸ਼ੀਟ ਵਿਚ ਨੁਕਸਾਨ ਦਿੱਖ ਰਿਹਾ ਹੈ। ਜੁਲਾਈ - ਸਿਤੰਬਰ ਦੀ ਮਿਆਦ ਵਿਚ ਐਨਪੀਏ ਲਈ 7,733.27 ਕਰੋੜ ਰੁਪਏ ਦੀ ਪ੍ਰੋਵਿਜਨਿੰਗ ਕੀਤੀ ਗਈ ਹੈ।

ਅਪ੍ਰੈਲ - ਜੂਨ ਦੀ ਤੀਮਾਹੀ ਵਿਚ ਇਹ 4,982 ਕਰੋੜ ਰੁਪਏ ਰਹੀ ਸੀ। ਜ਼ਿਕਰਯੋਗ ਹੈ ਕਿ ਬੈਂਕ ਲਗਾਤਾਰ ਤੀਜੀ ਤੀਮਾਹੀ ਦੇ ਦੌਰਾਨ ਬੈਂਕ ਘਾਟੇ ਵਿਚ ਰਿਹਾ ਹੈ। ਇਸ ਸਾਲ ਜੂਨ ਦੀ ਤੀਮਾਹੀ ਵਿਚ 940 ਕਰੋੜ ਰੁਪਏ ਦਾ ਜਦੋਂ ਕਿ ਜਨਵਰੀ - ਮਾਰਚ ਵਿਚ 13,417 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਹ ਭਾਰਤੀ ਬੈਂਕਿੰਗ ਇਤਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੈ। ਇਸ ਦੌਰਾਨ ਪੀਐਨਬੀ ਦੀ ਕਮਾਈ ਵਿੱਚ ਵੀ ਕਮੀ ਆਈ ਹੈ। ਜੁਲਾਈ - ਸਿਤੰਬਰ ਵਿਚ ਇਸ ਦੀ ਕੁਲ ਕਮਾਈ 14035.88 ਕਰੋੜ ਰੁਪਏ ਰਹੀ,

ਜਦੋਂ ਕਿ ਪਿਛਲੇ ਸਾਲ ਦੀ ਇਸ ਤੀਮਾਹੀ ਵਿਚ ਇਸ ਨੂੰ 14205.31 ਕਰੋੜ ਰੁਪਏ ਦੀ ਕਮਾਈ ਹੋਈ ਸੀ। ਪਿਛਲੇ ਸਾਲ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੀ ਵਜ੍ਹਾ ਨਾਲ ਵੀ ਕਾਫ਼ੀ ਚਰਚਿਤ ਹੋਇਆ। ਇਸ ਵਿਚ ਹੋਇਆ 11400 ਹਜ਼ਾਰ ਕਰੋੜ ਦਾ ਘਪਲਾ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਘਪਲਾ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਆਰੋਪੀ ਨੀਰਵ ਮੋਦੀ ਹੈ ਜੋ ਦੇਸ਼ ਛੱਡ ਕੇ ਭੱਜ ਗਿਆ ਹੈ। ਇਸ ਵਿਚ ਨੀਰਵ ਦੇ ਮਾਮੇ ਮੇਹੁਲ ਚੌਕਸੀ ਵੀ ਸ਼ਾਮਿਲ ਹਨ। ਧੋਖਾਧੜੀ ਦੇ ਇਸ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਵਿਰੁੱਧ ਜਾਂਚ ਕਰ ਰਿਹਾ ਹੈ।

ਹਾਲ ਵਿਚ ਚੋਕਸੀ ਦੇ ਐਂਟੀਗਾ ਅਤੇ ਬਰਬੁਡਾ ਵਿਚ ਹੋਣ ਦੀ ਗੱਲ ਸਾਹਮਣੇ ਆਈ ਸੀ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦਾ ਇਹ ਫਰਜੀਵਾੜਾ ਸੱਤ ਸਾਲ ਤੱਕ ਚੱਲਦਾ ਰਿਹਾ ਪਰ ਰਿਜ਼ਰਵ ਬੈਂਕ ਅਤੇ ਵਿੱਤ ਮੰਤਰਾਲਾ ਨੂੰ ਇਸ ਦੀ ਭਿਨਕ ਤੱਕ ਨਹੀਂ ਲੱਗੀ। ਇਸ ਘਪਲੇ ਵਿਚ ਬੈਂਕ ਦੇ ਕਈ ਕਰਮਚਾਰੀ ਵੀ ਸ਼ਾਮਿਲ ਸਨ ਜਿਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਦੇਸ਼ ਛੱਡ ਕੇ ਭੱਜ ਚੁੱਕੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਵੀ ਪੀਐਨਬੀ ਨੂੰ ਚੂਨਾ ਲਗਾਇਆ ਹੈ। ਦੇਸ਼ ਦੇ 17 ਬੈਂਕਾਂ 9432 ਮਾਰ ਕੇ ਵਿਦੇਸ਼ ਜਾ ਬੈਠੇ ਮਾਲਿਆ ਨੇ ਸਭ ਤੋਂ ਜ਼ਿਆਦਾ 1600 ਕਰੋੜ ਰੁਪਏ ਦਾ ਚੂਨਾ ਐਸਬੀਆਈ ਨੂੰ ਲਗਾਇਆ ਹੈ। ਇਸ ਤੋਂ ਬਾਅਦ 800 ਕਰੋੜ ਰੁਪਏ ਦੇ ਨਾਲ ਪੀਐਨਬੀ ਦਾ ਹੀ ਸਥਾਨ ਹੈ। ਮਾਲਿਆ ਇਸ ਸਮੇਂ ਲੰਦਨ ਵਿਚ ਰਹਿ ਰਿਹਾ ਹੈ ਅਤੇ ਭਾਰਤ ਸਰਕਾਰ ਉਨ੍ਹਾਂ ਦੇ ਸਪੁਰਦਗੀ ਲਈ ਕੋਸ਼ਿਸ਼ ਕਰ ਰਹੀ ਹੈ।