ਕੈਂਸਰ ਨਾਲ ਪੀੜਤ ਲੜਕੀ ਇਕ ਦਿਨ ਲਈ ਬਣੀ ਪੁਲਿਸ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੀ ਰਾਚਾਕੋਂਡਾ ਪੁਲਿਸ ਨੇ ਬਲੱਡ ਕੈਂਸਰ ਨਾਲ ਪੀੜਤ ਇਕ 17 ਸਾਲ ਦੀ ਲੜਕੀ ਦੇ ਪੁਲਿਸ ਅਧਿਕਾਰੀ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ।

Telangana Girl, Battling Cancer Made Police Commissioner For A Day

ਹੈਦਰਾਬਾਦ: ਤੇਲੰਗਾਨਾ ਦੀ ਰਾਚਾਕੋਂਡਾ ਪੁਲਿਸ ਨੇ ਬਲੱਡ ਕੈਂਸਰ ਨਾਲ ਪੀੜਤ ਇਕ 17 ਸਾਲ ਦੀ ਲੜਕੀ ਦੇ ਪੁਲਿਸ ਅਧਿਕਾਰੀ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਇਸ ਬੱਚੀ ਨੂੰ ਇਕ ਦਿਨ ਲਈ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। 17 ਸਾਲਾ ਲੜਕੀ ਰਾਮਿਆ ਨੇ ਦੱਸਿਆ ਕਿ ਉਸ ਨੂੰ ਇਕ ਦਿਨ ਲਈ ਪੁਲਿਸ ਕਮਿਸ਼ਨਰ ਬਣ ਕੇ ਬਹੁਤ ਖੁਸ਼ੀ ਹੋਈ।

ਰਾਮਿਆ ਬਾਰਵੀਂ ਵਿਚ ਪੀਸੀਐਮ ਸਟਰੀਮ ਦੀ ਪੜ੍ਹਾਈ ਕਰਦੀ ਹੈ। ਰਾਮਿਆ ਨੇ ਦੱਸਿਆ ਕਿ ਉਸ ਨੇ ਕਮਿਸ਼ਨਰ ਦੀ ਕੁਰਸੀ ‘ਤੇ ਬੈਠ ਕੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ, ਜਿਸ ਦਾ ਸਾਰੇ ਅਧਿਕਾਰੀਆਂ ਨੇ ਪਾਲਣ ਵੀ ਕੀਤਾ। ਰਾਮਿਆ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹੈ। ਭਵਿੱਖ ਵਿਚ ਉਹ ਪੁਲਿਸ ਅਧਿਕਾਰੀ ਬਣ ਕੇ ਇਲਾਕੇ ਦੀਆਂ ਸਹੂਲਤਾਂ ਅਤੇ ਟ੍ਰੈਫਿਕ ਨਿਯਮਾਂ ਨੂੰ ਬਣਾਉਣ ਵੱਲ ਖਾਸ ਧਿਆਨ ਦੇਵੇਗੀ।

ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਔਰਤਾਂ ‘ਤੇ ਹੋ ਰਹੇ ਤਸ਼ੱਦਦ ਦੇ ਮਾਮਲਿਆਂ ਵਿਚ ਵੀ ਕਮੀ ਲਿਆਉਣ ਲਈ ਯਤਨ ਕਰੇਗੀ। ਰਾਮਿਆ ਦਾ ਇਲਾਜ ਹੈਦਰਾਬਾਦ ਵਿਚ ਚੱਲ ਰਿਹਾ ਹੈ। ਰਾਚਾਕੋਂਡਾ ਜ਼ਿਲ੍ਹੇ ਦੇ ਆਈਪੀਐਸ ਮਹੇਸ਼ ਭਾਗਵਤ ਅਤੇ ਐਡੀਸ਼ਨਲ ਕਮਿਸ਼ਨਰ ਸੁਧੀਰ ਬਾਬੂ ਨੇ ਰਾਮਿਆ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਮੌਕੇ ‘ਤੇ ਰਾਮਿਆ ਨੂੰ ਗਾਰਡ ਆਫ ਆਨਰ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।