ਇਸ ਸੀਜ਼ਨ 'ਚ ਪਹਿਲੀ ਵਾਰ 'ਬਹੁਤ ਖ਼ਰਾਬ' ਸ਼੍ਰੇਣੀ 'ਚ ਆਈ ਦਿੱਲੀ ਦੀ ਹਵਾ ਦੀ ਗੁਣਵੱਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਵਾਲੀ ਤੋਂ ਠੀਕ ਪਹਿਲਾਂ , ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਕਿਉਂਕਿ ਇਹ ਇਸ ਸੀਜ਼ਨ ਵਿੱਚ ਪਹਿਲੀ ਵਾਰ "ਬਹੁਤ ਖ਼ਰਾਬ" ਸ਼੍ਰੇਣੀ ਵਿੱਚ ਦਾਖਲ ਹੋਈ ਹੈ।

Air quality

ਨਵੀਂ ਦਿੱਲੀ : ਦੀਵਾਲੀ ਤੋਂ ਠੀਕ ਪਹਿਲਾਂ , ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਕਿਉਂਕਿ ਇਹ ਇਸ ਸੀਜ਼ਨ ਵਿੱਚ ਪਹਿਲੀ ਵਾਰ "ਬਹੁਤ ਖ਼ਰਾਬ" ਸ਼੍ਰੇਣੀ ਵਿੱਚ ਦਾਖਲ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਮੰਗਲਵਾਰ ਨੂੰ ਸ਼ਹਿਰ ਦਾ ਓਵਰਆਲ ਏਅਰ ਕੁਆਲਿਟੀ ਇੰਡੈਕਸ (AQI) 303 ਸੀ।

ਦਿੱਲੀ ਦੇ ਗੁਆਂਢੀ ਸ਼ਹਿਰਾਂ - ਫਰੀਦਾਬਾਦ (306), ਗਾਜ਼ੀਆਬਾਦ (334) ਅਤੇ ਨੋਇਡਾ (303) - ਵਿੱਚ ਵੀ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਰਹੀ। ਇਸ ਤੋਂ ਪਹਿਲਾਂ, 17 ਅਕਤੂਬਰ ਨੂੰ ਦਿੱਲੀ ਵਿੱਚ "ਖ਼ਰਾਬ" ਸ਼੍ਰੇਣੀ ਵਿੱਚ ਸੀਜ਼ਨ ਦਾ ਸਭ ਤੋਂ ਉੱਚਾ AQI 298 ਦਰਜ ਕੀਤਾ ਗਿਆ ਸੀ।

ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਅਤੇ 100 'ਤਸੱਲੀਬਖਸ਼', 101 ਅਤੇ 200 'ਦਰਮਿਆਨੀ', 201 ਅਤੇ 300 'ਖ਼ਰਾਬ', 301 ਅਤੇ 400 'ਬਹੁਤ ਖ਼ਰਾਬ ', ਅਤੇ 401 ਅਤੇ 500 'ਗੰਭੀਰ' ਮੰਨਿਆ ਜਾਂਦਾ ਹੈ। ਹਵਾ ਦੀ ਗੁਣਵੱਤਾ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ SAFAR ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਵਿੱਚ PM2.5 ਪ੍ਰਦੂਸ਼ਣ ਦਾ 6 ਫ਼ੀ ਸਦੀ, ਪਰਾਲੀ ਸਾੜਨ ਨਾਲ ਹੁੰਦਾ ਹੈ ਜਦਕਿ ਬਾਕੀ ਪ੍ਰਦੂਸ਼ਣ ਸਥਾਨਕ ਸਰੋਤਾਂ ਦੇ ਕਾਰਨ ਸੀ।

ਹਾਲਾਂਕਿ ਅਕਤੂਬਰ ਵਿੱਚ ਭਾਰੀ ਬਾਰਸ਼ ਕਾਰਨ ਇਸ ਸੀਜ਼ਨ ਵਿੱਚ ਹੁਣ ਤੱਕ ਦਿੱਲੀ ਦੇ ਹਵਾ ਪ੍ਰਦੂਸ਼ਣ ਘੱਟ ਰਿਹਾ ਹੈ, ਪਰ ਦੀਵਾਲੀ ਤੋਂ ਬਾਅਦ ਸਥਿਤੀ ਬਦਲਣ ਦੀ ਸੰਭਾਵਨਾ ਹੈ। SAFAR ਨੇ ਭਵਿੱਖਬਾਣੀ ਕੀਤੀ ਹੈ ਕਿ ਦੀਵਾਲੀ ਦੀ ਰਾਤ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ "ਗੰਭੀਰ" ਸ਼੍ਰੇਣੀ ਵਿੱਚ ਖਿਸਕ ਸਕਦੀ ਹੈ ਅਤੇ ਅਗਲੇ ਦਿਨ ਇਸ ਦੇ PM2.5 ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਹਿੱਸਾ 40 ਫ਼ੀ ਸਦੀ ਤੱਕ ਵੱਧ ਸਕਦਾ ਹੈ।

SAFAR ਨੇ ਕਿਹਾ, "ਭਾਵੇਂ ਅਸੀਂ 2019 ਦੇ ਪਟਾਕੇ ਨਾਲ ਸਬੰਧਤ ਨਿਕਾਸ ਦੇ 50 ਪ੍ਰਤੀਸ਼ਤ 'ਤੇ ਵਿਚਾਰ ਕਰੀਏ, AQI 4 ਨਵੰਬਰ ਦੀ ਰਾਤ ਤੋਂ 'ਗੰਭੀਰ' ਸ਼੍ਰੇਣੀ ਵਿੱਚ ਖਿਸਕਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ 5 ਨਵੰਬਰ ਤੱਕ ਅਜਿਹਾ ਰਹੇਗਾ।" ਪਿਛਲੇ ਸਾਲ, 5 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਹਿੱਸਾ 42 ਫ਼ੀ ਸਦੀ ਤੱਕ ਪਹੁੰਚ ਗਿਆ ਸੀ।