ਉਤਰੀ ਭਾਰਤ ਦੇ ਕਈ ਖੇਤਰਾਂ ’ਚ ਹੋਈ ਬਰਸਾਤ ਨੇ ਹਵਾ ਦੀ ਗੁਣਵੱਤਾ ਚ ਕੀਤਾ ਵੱਡਾ ਸੁਧਾਰ, ਪ੍ਰਦੂਸ਼ਣ ਘਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਰੇ ਹੀ ਖੇਤਰਾਂ ’ਚ ਹਵਾ ਦੀ ਗੁਣਵਤਾ ’ਚ ਸੁਧਾਰ ਹੋਇਆ

fresh air

ਪਟਿਆਲਾ (ਜਸਪਾਲ ਸਿੰਘ ਢਿੱਲੋਂ) : ਪਿਛਲੇ ਦਿਨੀਂ ਮੌਨਸੂਨ ਤੋਂ ਪਹਿਲਾਂ ਉਤਰੀ ਭਾਰਤ ’ਚ ਹੋਈ ਬਰਸਾਤ( Rain)  ਦਾ ਅਸਰ ਹਵਾ ਦੀ ਗੁਣਵਤਾ ’ਤੇ ਪਿਆ ਹੈ। ਪਿਛਲੇ ਦਿਨੀ ਹਵਾ ਦੀ ਗੁਣਵਤਾ ਧੂੜ ਭਰੀਆਂ ਹਨੇਰੀਆਂ ਕਾਰਨ ਵਿਗੜ ਗਈ ਸੀ, ਪਰ ਇਸ ਬਰਸਾਤ( Rain)  ਨੇ ਇਸ ’ਚ ਵੱਡਾ ਸੁਧਾਰ ਲਿਆਂਦਾ ਹੈ। 

ਤਾਜ਼ਾ ਅੰਕੜੇ ਦਸਦੇ ਹਨ ਕਿ ਪੰਜਾਬ ਦੇ ਸਾਰੇ ਹੀ ਖੇਤਰਾਂ ’ਚ ਹਵਾ ਦੀ ਗੁਣਵਤਾ( Air quality) ਚ ਸੁਧਾਰ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਜੇ ਹਵਾ ਦੀ ਗੁਣਵਤਾ( Air quality) ਦਾ ਅੰਕੜਾ 50 ਤੋਂ ਹੇਠਾਂ ਹੈ ਤਾਂ ਇਸ ਨੂੰ ਚੰਗਾ ਅਤੇ ਜੇ ਅੰਕੜਾ 51 ਤੋਂ ਪਾਰ ਪਰ 100 ਤੋਂ ਘੱਟ ਹੈ ਇਸ ਨੂੰ ਸੰਤੁਸ਼ਟੀਜਨਕ ਸਮਝਿਆ ਜਾਂਦਾ ਹੈ। ਜੇ ਇਹੋ ਅੰਕੜਾ 200 ਤੋਂ ਵੱਧ ਅਤੇ 300 ਤਕ ਰਹਿੰਦਾ ਹੈ ਤਾਂ ਇਸ ਨੂੰ ਮਾਡਰੇਟ ਭਾਵ ਔਸਤਨ ਮੰਨਿਆਂ ਜਾਂਦਾ ਹੈ।

ਪੰਜਾਬ( Punjab) ਦੇ ਵੱਖ ਵੱਖ ਖੇਤਰਾਂ ਦੀ ਗੁਣਵਤਾ ਤੇ ਝਾਤੀ ਮਾਰੀ ਜਾਵੇ ਤਾਂ ਇਸ ਵੇਲੇ ਅੰਮ੍ਰਿਤਸਰ ਦੀ ਹਵਾ ਦੀ ਗੁਣਵਤਾ( Air quality) ਦਾ ਅੰਕੜਾ 85, ਬਠਿੰਡਾ 68, ਜਲੰਧਰ 67, ਖੰਨਾ 84, ਲੁਧਿਆਣਾ 77, ਮੰਡੀ ਗੋਬਿੰਦਗੜ 158, ਪਟਿਆਲਾ 102, ਤਰਨਤਾਰਨ 108, ਰੋਪੜ 89, ਮੁਕਤਸਰ 110 ਅਤੇ ਸੰਗਰੂਰ ਦੀ ਹਵਾ ਗੁਣਵਤਾ ਦਾ ਅੰਕੜਾ ਇਸ ਵੇਲੇ 125 ਹੈ ਜਦੋ ਕਿ ਚੰਡੀਗੜ੍ਹ ਦੀ ਹਵਾ ਗੁਣਵਤਾ 55 ਹੈ। ਜੇਕਰ ਹਰਿਆਣਾ ਦੇ ਕਈ ਖੇਤਰਾਂ ਤੇ ਝਾਤੀ ਮਾਰੀ ਜਾਵੇ ਤਾਂ ਉਹ ਖੇਤਰ ਜੋ ਦਿੱਲੀ ਤੋਂ ਦੂਰ ਹਨ ਉਥੇ ਹਵਾ ਗੁਣਵਤਾ ’ਚ ਸੁਧਾਰ ਹੈ। 

ਅੰਕੜਿਆਂ ਮੁਤਾਬਕ ਅੰਬਾਲਾ ਦੀ ਹਵਾ ਗੁਣਵਤਾ ਦਾ ਅੰਕੜਾ 105, ਫ਼ਰੀਦਾਬਾਦ 178, ਨੋਇਡਾ 136, ਫ਼ਤਹਿਬਾਦ 62, ਗੁਰੂਗ੍ਰਾਮ 128, ਹਿਸਾਰ 77, ਜੀਂਦ 88, ਕੈਥਲ 96, ਕਰਨਾਲ 70, ਪਾਣੀਪਤ 147, ਰੋਹਤਕ 64, ਯਮਨਾਨਗਰ ਦੀ ਹਵਾ ਗੁਣਵਤਾ ਦਾ ਅੰਕੜਾ 87 ਹੈ। 

ਇਹ ਵੀ ਪੜ੍ਹੋ:  ਭਗੌੜੇ ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ