ਦੁਰਲੱਭ ਅਤੇ ਪ੍ਰੇਰਣਾਦਾਇਕ  : ਸਿੱਖ ਫੌਜ ਅਧਿਕਾਰੀ ਨੂੰ ਉਸ ਦੀਆਂ ਦੋ ਧੀਆਂ ਨੇ ਤਰੱਕੀ ਦੇ ਫ਼ੀਤੇ ਲਗਾਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਥਿਆਰਬੰਦ ਸੈਨਾਵਾਂ ਦੇ ਅੰਦਰ ਨਾਰੀਸ਼ਕਤੀ ਦੀ ਭਾਵਨਾ ਹੋਈ ਉਜਾਗਰ

Lt. General DP Singh being pipped by his two daughters. (PTI Photo)

ਪੁਣੇ : ਕੈਰੀਅਰ ’ਚ ਇਕ  ਮਹੱਤਵਪੂਰਨ ਮੀਲ ਪੱਥਰ ਹਾਸਲ ਕਰਦਿਆਂ ਇਕ  ਦੁਰਲੱਭ ਅਤੇ ਪ੍ਰੇਰਣਾਦਾਇਕ ਪਲ ’ਚ ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਨੂੰ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਤਰੱਕੀ ਦੇ ਫ਼ੀਤੇ ਲਗਾਏ ਜੋ ਖ਼ੁਦ ਵੀ ਭਾਰਤੀ ਫੌਜ ’ਚ ਅਫ਼ਸਰ ਹਨ। ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਨੂੰ ਹਾਲ ਹੀ ’ਚ ਮਿਲਟਰੀ ਇੰਟੈਲੀਜੈਂਸ ਟ੍ਰੇਨਿੰਗ ਸਕੂਲ ਅਤੇ ਡਿਪੂ, ਪੁਣੇ ਕਮਾਂਡੈਂਟ ਵਜੋਂ ਤਰੱਕੀ ਅਤੇ ਨਿਯੁਕਤੀ ਦਿਤੀ ਗਈ ਸੀ। ਇਹ ਇਤਿਹਾਸਕ ਮੌਕਾ ਨਾ ਸਿਰਫ ਵਰਦੀਧਾਰੀ ਔਰਤਾਂ ਦੀ ਤਾਕਤ, ਸਮਰਪਣ, ਵਿਰਾਸਤ ਦੀ ਯਾਦ ਦਿਵਾਉਂਦਾ ਹੈ, ਬਲਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਅੰਦਰ ਨਾਰੀਸ਼ਕਤੀ ਦੀ ਭਾਵਨਾ ਨੂੰ ਵੀ ਉਜਾਗਰ ਕਰਦਾ ਹੈ।