ਤੇਲੰਗਾਨਾ ਚੋਣ ਦੌਰਾਨ ਉੱਲੂਆਂ ਦੀ ਸ਼ਾਮਤ, ਜਿੱਤ ਲਈ ਟੋਟਕੇ ਕਰ ਰਹੇ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ਼ੈਰ ਕਾਨੂੰਨੀ ਤਰੀਕੇ ਨਾਲ ਜਾਨਵਰਾਂ ਨੂੰ ਫੜਨ ਵਾਲਿਆਂ ਨੇ ਦੱਸਿਆ ਕਿ ਤੇਲੰਗਾਨਾ ਵਿਚ ਚੋਣ ਲੜ ਰਹੇ ਰਾਜਨੇਤਾਵਾਂ ਨੇ ਰਾਤ ਵਿਚ ਜਾਗਣ ਵਾਲੇ ਪੰਛੀਆਂ ਦਾ ਆਰਡਰ ਦਿਤਾ ਹੈ।

owls are being used in Black Magic

ਬੇਂਗਲੁਰੂ , (ਪੀਟੀਆਈ ) : ਕੁਲਬਰਗੀ ਜਿਲ੍ਹੇ ਵਿਚ ਪੁਲਿਸ ਕਰਮਚਾਰੀਆਂ ਨੇ ਤੇਲੰਗਾਨਾ ਦੀ ਸਰਹੱਦ ਨਾਲ ਲਗਦੇ ਸੇਦਾਮ ਤਾਲੁਕੇ ਤੋਂ 6 ਲੋਕਾਂ ਨੂੰ ਇੰਡੀਅਨ ਈਗਲ ਉੱਲੂਆਂ ਦੀ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਛਗਿਛ ਦੌਰਾਨ ਤਸਕਰਾਂ ਨੇ ਜੋ ਕਾਰਨ ਦੱਸਿਆ ਉਸ ਨੂੰ ਸੁਣ ਕੇ ਪੁਲਿਸ ਕਰਮਚਾਰੀ ਵੀ ਹੈਰਾਨ ਰਹਿ ਗਏ। ਗ਼ੈਰ ਕਾਨੂੰਨੀ ਤਰੀਕੇ ਨਾਲ ਜਾਨਵਰਾਂ ਨੂੰ ਫੜਨ ਵਾਲਿਆਂ ਨੇ ਦੱਸਿਆ ਕਿ ਤੇਲੰਗਾਨਾ ਵਿਚ ਚੋਣ ਲੜ ਰਹੇ ਰਾਜਨੇਤਾਵਾਂ ਨੇ ਰਾਤ ਵਿਚ ਜਾਗਣ ਵਾਲੇ ਪੰਛੀਆਂ ਦਾ ਆਰਡਰ ਦਿਤਾ ਹੈ।

ਦਰਅਸਲ ਉਹ ਇਸ ਦੀ ਮਦਦ ਨਾਲ ਅਪਣੇ ਵਿਰੋਧੀਆਂ ਦੀ ਵਧੀਆ ਕਿਸਮਤ ਨੂੰ ਮਾੜੀ ਕਿਸਮਤ ਵਿਚ ਤਬਦੀਲ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਤੇਲੰਗਾਨਾ ਵਿਚ 7 ਦਸੰਬਰ ਨੂੰ ਚੋਣਾਂ ਹੋਣ ਵਾਲੀਆਂ ਹਨ। ਭਾਰਤ  ਵਿਚ ਮੰਨਿਆ ਜਾਂਦਾ ਹੈ ਕਿ ਉੱਲੂ ਅਪਣੇ ਨਾਲ ਮਾੜੀ ਕਿਸਮਤ ਲੈ ਕੇ ਆਉਂਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਵਹਿਮਾ-ਭਰਮਾਂ ਅਤੇ ਕਾਲੇ ਜਾਦੂ ਦੌਰਾਨ ਕੀਤੀ ਜਾਂਦੀ ਹੈ। ਜੰਗਲਾਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਫੜੇ ਗਏ ਤਸਕਰਾਂ ਦੀ ਇਹ ਯੋਜਨਾ ਸੀ ਕਿ ਹਰ ਇਕ ਉੱਲੂ ਨੂੰ ਤਿੰਨ ਤੋਂ ਚਾਰ ਲੱਖ ਰੁਪਏ ਵਿਚ ਵੇਚਣਗੇ।

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਪਿੱਛੇ ਇਹ ਧਾਰਨਾ ਜੁੜੀ ਹੋਈ ਹੈਕਿ ਇਸ ਰਾਹੀ ਲੋਕਾਂ ਨੂੰ ਅਪਣੇ ਵਸ ਵਿਚ ਕੀਤਾ ਜਾ ਸਕਦਾ ਹੈ। ਕਈ ਵਾਰ ਕਾਲਾ ਜਾਦੂ ਕਰਨ ਵੇਲੇ  ਉੱਲੂਆਂ ਨੂੰ ਮਾਰ ਦਿਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਅੰਗ ਜਿਵੇਂ ਸਿਰ, ਖੰਭ, ਅੱਖਾਂ ਅਤੇ ਪੈਰ ਦੁਸ਼ਮਣ ਦੇ ਘਰ ਸੁੱਟ ਦਿਤੇ ਜਾਂਦੇ ਹਨ ਤਾਂ ਕਿ ਉਹ ਵਸ ਵਿਚ ਆ ਜਾਵੇ ਜਾਂ ਫਿਰ ਉਸ ਨੂੰ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਵੇ। ਵਿਰੋਧੀ ਪਾਰਟੀਆਂ ਅਜਿਹਾ ਇਸ ਲਈ ਕਰਦੀਆਂ ਹਨ

ਕਿਉਂਕਿ ਉਹ ਸੋਚਦੀਆਂ ਹਨ ਕਿ ਇਸ ਨਾਲ ਉਨ੍ਹਾਂ ਨੂੰ ਜਿੱਤ ਹਾਸਲ ਹੋ ਜਾਵੇਗੀ। ਕਵਿਕ ਐਨੀਮਲ ਰੈਸਕਿਉ ਟੀਮ ਦੇ ਸੰਸਥਾਪਕ ਮੋਹਨ ਕਹਿੰਦੇ ਹਨ ਕਿ ਕਰਨਾਟਕ ਹੋਰਨਾਂ ਰਾਜਾਂ ਵਿਚ ਕਾਲੇ ਜਾਦੂ ਲਈ ਉਲੂਆਂ ਦਾ ਸਰੋਤ ਬਣਦਾ ਜਾ ਰਿਹਾ ਹੈ, ਜਦਕਿ ਕਰਨਾਟਕ ਵਿਚ ਉੱਲੂਆਂ ਦੀ ਵਰਤੋਂ ਦੇ ਮਾਮਲੇ ਘੱਟ ਹਨ।