EC Suspends Telangana DGP: ਵੋਟਾਂ ਦੀ ਗਿਣਤੀ ਵਿਚਾਲੇ ਚੋਣ ਕਮਿਸ਼ਨ ਨੇ ਤੇਲੰਗਾਨਾ ਦੇ ਡੀਜੀਪੀ ਅੰਜਨੀ ਕੁਮਾਰ ਨੂੰ ਕੀਤਾ ਸਸਪੈਂਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਚਲਦਿਆਂ ਹੋਈ ਕਾਰਵਾਈ- ਸੂਤਰ

Election Commission suspends Telangana DGP Anjani Kumar

EC Suspends Telangana DGP:  ਚੋਣ ਕਮਿਸ਼ਨ ਨੇ ਐਤਵਾਰ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਤੇਲੰਗਾਨਾ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਅੰਜਨੀ ਕੁਮਾਰ ਨੂੰ ਮੁਅੱਤਲ ਕਰਨ ਦਾ ਹੁਕਮ ਦਿਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।

ਸੂਤਰਾਂ ਨੇ ਦਸਿਆ ਕਿ ਡੀਜੀਪੀ ਨੇ ਰਾਜ ਦੇ ਪੁਲਿਸ ਨੋਡਲ ਅਧਿਕਾਰੀ ਸੰਜੇ ਜੈਨ ਅਤੇ ਨੋਡਲ ਅਧਿਕਾਰੀ (ਖਰਚਾ) ਮਹੇਸ਼ ਭਾਗਵਤ ਦੇ ਨਾਲ ਹੈਦਰਾਬਾਦ ਵਿਚ ਕਾਂਗਰਸ ਦੀ ਸੂਬਾਈ ਇਕਾਈ ਦੇ ਪ੍ਰਧਾਨ ਅਤੇ ਉਮੀਦਵਾਰ ਅਨੁਮੁਲਾ ਰੇਵੰਤ ਰੈਡੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।

ਸੂਤਰਾਂ ਨੇ ਕਿਹਾ ਕਿ ਕੁੱਲ 2,290 ਵਿਚੋਂ ਇਕ ਉਮੀਦਵਾਰ ਅਤੇ 16 ਰਾਜਨੀਤਿਕ ਪਾਰਟੀਆਂ ਵਿਚੋਂ ਇਕ ਦੇ ਸਟਾਰ ਪ੍ਰਚਾਰਕ ਨੂੰ ਮਿਲਣ ਦਾ ਫੈਸਲਾ ਫਾਇਦਾ ਲੈਣ ਦੇ ਭੈੜੇ ਇਰਾਦੇ ਦਾ ਸਪੱਸ਼ਟ ਸੰਕੇਤ ਹੈ।  ਸੂਤਰਾਂ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਡੀਜੀਪੀ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਦਿਤੇ ਹਨ। ਵਿਧਾਨ ਸਭਾ ਚੋਣ ਨਤੀਜਿਆਂ ਅਤੇ ਰੁਝਾਨਾਂ ਨੇ ਦਿਖਾਇਆ ਹੈ ਕਿ ਕਾਂਗਰਸ ਤੇਲੰਗਾਨਾ ਵਿਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੂੰ ਸੱਤਾ ਤੋਂ ਬਾਹਰ ਕਰਨ ਵੱਲ ਵਧ ਰਹੀ ਹੈ।

 (For more news apart from Election Commission suspends Telangana DGP Anjani Kumar, stay tuned to Rozana Spokesman)