ਤੇਲੰਗਾਨਾ ਚੋਣਾਂ ਤੋਂ ਪਹਿਲਾਂ 20 ਕਰੋੜ ਰੁਪਏ ਨਕਦੀ ਅਤੇ 31.9 ਕਿਲੋ ਸੋਨਾ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ 'ਚ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Image: For representation purpose only.

 

ਹੈਦਰਾਬਾਦ: ਤੇਲੰਗਾਨਾ ਵਿਚ 9 ਅਕਤੂਬਰ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ 20 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਅਤੇ 31.9 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ।

ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ 31.979 ਕਿਲੋ ਸੋਨਾ, 350 ਕਿਲੋ ਚਾਂਦੀ ਅਤੇ 14.65 ਕਰੋੜ ਰੁਪਏ ਦੀ ਕੀਮਤ ਦੇ 42.203 ਕੈਰੇਟ ਦੇ ਹੀਰੇ ਸਮੇਤ ਕੁੱਲ 20.43 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 86.9 ਲੱਖ ਰੁਪਏ ਦੀ ਸ਼ਰਾਬ, 89 ਲੱਖ ਰੁਪਏ ਦਾ ਗਾਂਜਾ ਅਤੇ 22.51 ਲੱਖ ਰੁਪਏ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਸੂਬੇ 'ਚ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।