ਕਿਸਾਨ ਪ੍ਰਦਰਸ਼ਨ: ਕਿਸਾਨਾਂ  ਤਕ ਪਹੁੰਚ ਲਈ ਸਿੰਘੂ ਸਰਹੱਦ ’ਤੇ ਲਾਈਆਂ ਵੱਡੀਆਂ ਐਲਈਡੀ ਸਕ੍ਰੀਨਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਘੱਟੋ ਘੱਟ 10 ਕਿਲੋਮੀਟਰ ਵਿਚ ਸਪੀਕਰ ਵੀ ਲਗਾਏ 

Singhu border

ਨਵੀਂ ਦਿੱਲੀ : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਸਰਹੱਦ ਉੱਤੇ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਰ ਲੋਕਾਂ ਦੇ ਸ਼ਾਮਲ ਹੋਣ ਵਿਚਕਾਰ ਅੰਦੋਲਨ ਕਰ ਰਹੇ ਕਿਸਾਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਤਕ ਪਹੁੰਚ ਬਣਾਉਣ ਲਈ ਵਿਸ਼ਾਲ ਐਲਈਡੀ ਸਕ੍ਰੀਨ ਅਤੇ ਸਪੀਕਰ ਲਗਾਏ ਹਨ। ਕਿਸਾਨ ਅੰਦੋਲਨ 37ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਅਤੇ ਕਿਸਾਨ ਯੂਨੀਅਨਾਂ ਦੀਆਂ ਪ੍ਰਬੰਧਕੀ ਟੀਮਾਂ ਨੇ ਇਕ ਦੂਜੇ ਨਾਲ ਸੰਪਰਕ ਬਣਾਈ ਰੱਖਣ ਅਤੇ ਸੰਦੇਸ਼ ਦੇਣ ਲਈ ਵਾਕੀ ਟਾਕੀ ਰੱਖੇ ਹਨ।


ਸਿੰਘੂ ਸਰਹੱਦ ’ਤੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਹਾਈਟੈਕ ਹੋ ਗਿਆ ਹੈ ਅਤੇ ਇਥੇ ਐਲਈਡੀ ਸਕ੍ਰੀਨਾਂ ਤੋਂ ਲੈ ਕੇ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਬੰਧਕੀ ਟੀਮ ਨੂੰ ਅਹਿਸਾਸ ਹੋਇਆ ਕਿ ਸਿਰਫ਼ ਸੀਮਿਤ ਗਿਣਤੀ ਵਿਚ ਪ੍ਰਦਰਸ਼ਨਕਾਰੀ ਹੀ ਆਗੂਆਂ ਨੂੰ ਵੇਖ ਸਕਦੇ ਹਨ ਅਤੇ ਉਨ੍ਹਾਂ ਦੇ ਭਾਸ਼ਣ ਸੁਣ ਸਕਦੇ ਹਨ।


ਇਸ ਸਮੱਸਿਆ ਤੋਂ ਦੂਰ ਕਰਨ ਲਈ ਮੰਚ ਕੋਲ ਅੱਠ ਗੁਣੇ 10 ਫ਼ੁਟ ਦੀਆਂ ਦੋ ਐਲਈਡੀ ਸਕ੍ਰੀਨਾਂ ਲਗਾਈਆਂ ਗਈਆਂ ਅਤੇ ਘੱਟੋ ਘੱਟ 10 ਕਿਲੋਮੀਟਰ ਵਿਚ ਸਪੀਕਰ ਲਗਾਏ ਗਏ ਹਨ।  ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਤੋਂ ਹੀ ਮੰਚ ਦੀ ਵਰਤੋਂ ਆਗੂਆਂ ਵਲੋਂ ਭਾਸ਼ਣ ਦੇਣ, ਮੁੱਖ ਐਲਾਨ ਕਰਨ ਕੀਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਤਕ ਹਾਲਾਂਕਿ ਇਥੇ ਕੁਝ ਕੁ ਹੀ ਸਪੀਕਰ ਲੱਗੇ ਸਨ। ਇਸ ਦੇ ਨਾਲ, ਸਿਰਫ਼ ਸਟੇਜ ਦੇ ਸਾਹਮਣੇ ਮੌਜੂਦ ਲੋਕ ਐਲਾਨ  ਅਤੇ ਭਾਸ਼ਣ ਸੁਣ ਸਕਦੇ ਸਨ। 

ਅਜ਼ਾਦ ਕਿਸਾਨ ਕਮੇਟੀ, ਦੁਆਬਾ ਦੇ ਲਖਵਿੰਦਰ ਸਿੰਘ ਦੇ ਅਨੁਸਾਰ, ਸਿੰਘੂ ਸਰਹੱਦ ਉੱਤੇ 26 ਦਸੰਬਰ ਨੂੰ ਪੰਜਾਬ ਦੇ ਫਤਿਹਪੁਰ ਸਾਹਿਬ ਵਿਖੇ ਇਕ ਸਾਲਾਨਾ ਧਾਰਮਕ ਇਕੱਠ ਦੀ ਸਮਾਪਤੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਭੀੜ ਵੱਧਣ ਲੱਗੀ ਹੈ।  ਉਨ੍ਹਾਂ ਕਿਹਾ ਕਿ ਉਹ ਸਾਰੇ ਲੋਕ ਜੋ ਫਤਿਹਪੁਰ ਸਾਹਿਬ ਵਿਚ ਸਨ ਹੁਣ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਰਹੇ ਹਨ ਅਤੇ ਪਿਛਲੇ ਹਫ਼ਤੇ ਅਸੀਂ ਮਹਿਸੂਸ ਕੀਤਾ ਕਿ ਸਟੇਜ ਦੇ ਸਾਹਮਣੇ ਭੀੜ ਕਾਫ਼ੀ ਵੱਧ ਗਈ ਹੈ।  ਸਮਾਗਮ ਵਿਚ ਸਟੇਜ ਅਤੇ ਰੋਸ਼ਨੀ ਦੇ ਪ੍ਰਬੰਧਾਂ ਨੂੰ ਵੇਖਣ ਵਾਲੇ ਜਸਕਰਨ ਸਿੰਘ ਨੇ ਕਿਹਾ ਕਿ ਸਾਡੇ ਫ਼ੋਨ ਅਮਲੀ ਤੌਰ ’ਤੇ ਇਥੇ ਕੰਮ ਨਹੀਂ ਕਰਦੇ ਅਤੇ ਅਕਸਰ ਕਾਲ ਵਾਰ ਵਾਰ ਡਰਾਪ ਹੁੰਦੀ ਹੈ, ਇਸ ਲਈ ਵਾਕੀ ਟਾਕੀ ਸਾਨੂੰ ਸੰਪਰਕ ਵਿਚ ਰਹਿਣ ਲਈ ਮਦਦ ਕਰਦੇ ਹਨ।