ਧੁੰਦ ਦੀ ਚਾਦਰ ਹੇਠ ਕਿਸਾਨਾਂ ਨੇ ਸਿੰਘੂ ਬਾਰਡਰ ‘ਤੇ ਬਿਤਾਇਆ ਸਾਲ ਦਾ ਆਖਰੀ ਦਿਨ, ਦੇਖੋ ਤਸਵੀਰਾਂ
ਦਿੱਲੀ ਬਾਰਡਰ 'ਤੇ ਨਵਾਂ ਸਾਲ ਮਨਾਉਣਗੇ ਕਿਸਾਨ
ਨਵੀਂ ਦਿੱਲੀ: ਹੱਡਚੀਰਵੀਂ ਠੰਢ ਵਿਚ ਵੀ ਕਿਸਾਨ ਦਿੱਲੀ ਦੀਆਂ ਹੱਦਾਂ ‘ਤੇ ਡਟੇ ਹੋਏ ਹਨ।
ਇਸ ਦੌਰਾਨ ਕਿਸਾਨਾਂ ਨੇ ਨਵਾਂ ਸਾਲ ਦਿੱਲੀ ਦੀਆਂ ਸੜਕਾਂ ‘ਤੇ ਹੀ ਮਨਾਉਣ ਦਾ ਫੈਸਲਾ ਕੀਤਾ ਹੈ।
ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਸਾਲ ਦੀ ਆਖਰੀ ਸਵੇਰ ਵੀ ਧੁੰਦ ਦੀ ਚਾਦਰ ਹੇਠ ਹੀ ਬਿਤਾਈ। ਸਵੇਰ ਮੌਕੇ ਇੰਨੀ ਜ਼ਿਆਦਾ ਧੁੰਦ ਸੀ ਕਿ ਸੜਕ ਦੇ ਆਲੇ ਦੁਆਲੇ ਕੁਝ ਵੀ ਨਹੀਂ ਦਿਖਾਈ ਦਿੱਤਾ।
ਕਿਸਾਨਾਂ ਨੂੰ ਠੰਢ ਤੋਂ ਰਾਹਤ ਦੇਣ ਲਈ ਹਰ ਬਾਰਡਰ ‘ਤੇ ਹਰ ਥਾਂ ਲੰਗਰ ਲਗਾਏ ਗਏ ਹਨ, ਨਾਸ਼ਤੇ ਦੇ ਨਾਲ ਕਿਸਾਨਾਂ ਲਈ ਗਰਮ-ਗਰਮ ਚਾਹ ਵੀ ਪਰੋਸੀ ਜਾਂਦੀ ਹੈ।
ਠੰਢ ਤੋਂ ਬਚਣ ਲਈ ਕਿਸਾਨ ਅੱਗ ਵੀ ਸੇਕ ਰਹੇ ਹਨ, ਅੱਗ ਸੇਕਣ ਦੇ ਨਾਲ-ਨਾਲ ਬੀਬੀਆਂ ਤੇ ਨੌਜਵਾਨ ਲੰਗਰਾਂ ਦੀ ਤਿਆਰੀ ਵੀ ਕਰਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਪਣੇ ਹੱਕਾਂ ਦੀ ਰਾਖੀ ਲਈ ਇਹ ਠੰਢ ਸਹਿਣ ਲਈ ਵੀ ਤਿਆਰ ਹਨ।
ਸੰਘਰਸ਼ ‘ਚ ਸ਼ਾਮਲ ਬੀਬੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਹੈ ਪਰ ਬਾਥਰੂਮ ਆਦਿ ਦੀ ਸਮੱਸਿਆ ਹੈ, ਇਸੇ ਕਾਰਨ ਘੱਟ ਔਰਤਾਂ ਸੰਘਰਸ਼ ਵਿਚ ਪਹੁੰਚ ਰਹੀਆਂ ਹਨ।