ਸਰਕਾਰ ਨੂੰ 200 ਰੁਪਏ ‘ਚ ਮਿਲੇਗੀ ਕੋਰੋਨਾ ਵੈਕਸੀਨ, ਜਾਣੋ ਤੁਹਾਨੂੰ ਕਿੰਨੀ ਰਕਮ ਅਦਾ ਕਰਨੀ ਪਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਟਰੋਲਰ ਨੇ ਕੋਰੋਨਾ ਵੈਕਸੀਨ ਨੂੰ ਦਿੱਤੀ ਮੰਜ਼ੂਰੀ...

pm modi with adar poonawala

ਨਵੀਂ ਦਿੱਲੀ: ਭਾਰਤ ਸਰਕਾਰ ਤੋਂ ਬਾਅਦ ਕੰਟਰੋਲਰ ਨੇ ਆਕਸਫੋਰਡ ਯੂਨੀਵਰਸਿਟੀ ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨੂੰ ਇਸਤੇਮਾਲ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ। ਵੈਕਸੀਨ ਨੂੰ ਮੰਜੂਰੀ ਮਿਲਣ ਤੋਂ ਬਾਅਦ ਅੱਗੇ ਕੀ ਯੋਜਨਾ ਹੈ, ਕੰਪਨੀ ਕਦੋਂ ਅਤੇ ਕਿੰਨੇ ਸਮੇਂ ਵਿਚ ਇਸਦਾ ਉਤਪਾਦਨ ਕਰਕੇ ਡਿਲੀਵਿਰੀ ਦੇਵੇਗੀ। ਇਨ੍ਹਾਂ ਸਾਰਿਆਂ ਮੁੱਦਿਆਂ ‘ਤੇ ਸੀਰਮ ਇੰਸਚੀਟਿਊਟ ਆਫ਼ ਇੰਡੀਆ (ਐਸ.ਆਈ.ਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੁਨਾਵਾਲਾ ਨੇ ਇਕ ਕਾਂਨਫਰੰਸ ‘ਚ ਗੱਲਬਾਤ ਕੀਤੀ।

 

 

ਦੱਸ ਦਈਏ ਕਿ ਪੁਨੇ ਸਥਿਤ ਸੀ.ਆਈ.ਆਈ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਨਿਰਮਾਣ ਕਰ ਰਹੀ ਹੈ। ਪੁਨਾਵਾਲਾ ਨੇ ਦੱਸਿਆ ਕਿ ਪੰਜ ਕਰੋੜ ਡੋਜ਼ ਵੰਡਣ ਲਈ ਤਿਆਰ ਹਨ। ਸੀ.ਆਈ.ਆਈ ਨੇ ਪਹਿਲਾਂ ਹੀ ਵੈਕਸੀਨ ਦਾ ਵੱਡਾ ਉਦਪਾਦਨ ਕਰ ਲਿਆ ਸੀ। ਪੁਨਾਵਾਲਾ ਨੇ ਕਿਹਾ ਕਿ ਮਾਰਚ-ਅਪ੍ਰੈਲ ਦੇ ਸ਼ੁਰੂਆਤ ਵਿਚ ਸਾਨੂੰ ਯਕੀਨ ਨਹੀਂ ਹੋਇਆ ਪਰ ਅਸੀਂ ਵਿੱਤੀ ਅਤੇ ਤਕਨੀਕੀ ਤੌਰ ‘ਤੇ 100 ਫ਼ੀਸਦੀ ਵਚਨਬੱਧ ਹਾਂ।

ਅਸੀਂ ਇਸਨੂੰ ਲੈ ਕੇ ਬਹੁਤ ਮਿਹਨਤ ਕੀਤੀ ਸੀ ਅਤੇ ਖੁਸ਼ ਹਾਂ ਕਿ ਕੋਰੋਨਾ ਵੈਕਸੀਨ ਪੂਰਾ ਕੰਮ ਕੀਤੀ ਹੈ। ਇਹ ਸਿਰਫ਼ ਵਿੱਤੀ ਮਾਮਲਾ ਨਹੀਂ ਹੈ, ਜੇਕਰ ਇਹ ਕੰਮ ਨਾ ਕਰ ਪਾਉਂਦੇ ਤਾਂ ਸਾਨੂੰ ਕੁਝ ਹੋਰ ਕਰਨ ਵਿਚ ਛੇ ਮਹੀਨੇ ਲੱਗ ਜਾਂਦੇ ਫਿਰ ਲੋਕਾਂ ਨੂੰ ਵੈਕਸੀਨ ਕਾਫ਼ੀ ਬਾਅਦ ਵਿਚ ਮਿਲਣੀ ਸੀ। ਇਸ ਤਰ੍ਹਾਂ ਇਹ ਇੱਕ ਵੱਡੀ ਜਿੱਤ ਹੈ ਕਿ ਡ੍ਰੱਗਜ਼ ਕੰਟਰੋਲਰ ਨੇ ਇਸਨੂੰ ਮੰਜ਼ੂਰੀ ਦੇ ਦਿੱਤੀ।

ਪੁਨਾਵਾਲਾ ਤੋਂ ਜਦੋਂ ਪੁੱਛਿਆ ਗਿਆ ਕਿ ਮੰਜ਼ੂਰੀ ਮਿਲਣ ਤੋਂ ਬਾਅਦ ਕੀ ਹੁੰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਹਾਲੇ ਸਾਡੇ ਨਾਲ ਇਕ ਖਰੀਦ ਪੇਪਰ ਉੱਤੇ ਦਸਤਖ਼ਤ ਕਰਨੇ ਹਨ ਅਤੇ ਸਾਨੂੰ ਦੱਸਣਾ ਹੈ ਕਿ ਵੈਕਸੀਨ ਕਿੱਥੇ ਭੇਜਣੀ ਹੈ। ਅਸੀਂ ਪਹਿਲਾਂ ਲਿਖਤ ਰੂਪ ਵਿਚ 10 ਕਰੋੜ ਡੋਜ਼ ਦੇ ਲਈ ਉਨ੍ਹਾਂ ਨੇ ਸਰਕਾਰ ਨੂੰ 200 ਰੁਪਏ ਦੀ ਬਹੁਤ ਹੀ ਘੱਟ ਕੀਮਤ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਕੇਵਲ ਸਰਕਾਰ ਦੇ ਲਈ ਅਤੇ ਪਹਿਲੀ 100 ਕਰੋੜ ਡੋਜ਼ ‘ਤੇ ਹੈ।

ਇਸਤੋਂ ਬਾਅਦ ਕੀਮਤ ਬਦਲ ਜਾਵੇਗੀ। ਨਿੱਜੀ ਬਾਜ਼ਾਰ ਵਿਚ ਵੈਕਸੀਨ ਦੀ ਇਕ ਡੋਜ਼ ਦੀ ਕੀਮਤ ਇੱਕ ਹਜ਼ਾਰ ਰੁਏ ਹੋਵੇਗੀ। ਵਿਦੇਸ਼ਾਂ ਵਿਚ ਵੈਕਸੀਨ ਦੀ ਇਕ ਡੋਜ਼ ਦੀ ਕੀਮਤ 3-5 ਡਾਲਰ ਦੇ ਵਿਚਕਾਰ ਹੋਵੇਗੀ। ਹਾਲਾਂਕਿ ਅਸੀਂ ਜਿਹੜੇ ਦੇਸ਼ਾਂ ਨਾਲ ਸਮਝੌਤਾ ਕਰਾਂਗੇ ਉਸਦੇ ਆਧਾਰ ‘ਤੇ ਕੀਮਤਾਂ ਵੱਧ-ਘੱਟ ਹੋ ਸਕਦੀਆਂ ਹਨ। ਤਿਆਰ ਹੋਣ ‘ਚ ਮਾਰਚ-ਅਪ੍ਰੈਲ ਤੱਕ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਸਰਕਾਰ ਨੇ ਸਾਨੂੰ ਉਸਤੋਂ ਪਹਿਲਾਂ ਐਕਸਪੋਰਟ ਕਰਨ ਤੋਂ ਮਨਾਹੀ ਹੈ।