ਸ਼ੇਅਰ ਬਾਜ਼ਾਰ 308 ਅੰਕ ਦੇ ਵਾਧੇ ਨਾਲ ਨਵੇਂ ਸਿਖਰ ’ਤੇ ਪੁੱਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਫ਼ਟੀ ਦਾ ਵੀ 114.40 ਅੰਕ ਨਾਲ ਨਵਾਂ ਰਿਕਾਰਡ

stock market

ਮੁੰਬਈ : ਟਾਟਾ ਕੰਸਲਟੈਂਸੀ ਸਰਵਿਸਿਜ਼, ਇਫ਼ੋਸਿਸ ਅਤੇ ਹਿੰਦੂਸਤਾਨ ਯੂਨੀਲੀਵਰ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਤੇਜ਼ੀ ਵਿਚਾਲੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ 308 ਅੰਕ ਦੇ ਵਾਧੇ ਨਾਲ ਅਪਣੇ ਨਵੇਂ ਸਿਖਰ ’ਤੇ ਪਹੁੰਚ ਗਿਆ। ਕੋਵਿਡ-19 ਦੇ ਟੀਕੇ ਨੂੰ ਮਨਜ਼ੂਰੀ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਮਜ਼ਬੂਤ ਹੋਈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ 307.82 ਅੰਕ ਜਾਂ 0.64 ਫ਼ੀ ਸਦੀ ਦੇ ਵਾਧੇ ਨਾਲ 48,176.80 ਅੰਕ ’ਤੇ ਪਹੁੰਚ ਗਿਆ। ਇਹ ਇਸ ਦਾ ਨਵਾਂ ਰਿਕਾਰਡ ਹੈ। ਦਿਨ ਵਿਚ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ 48,220.47 ਅੰਕ ਦੇ ਅਪਣੇ ਹੁਣ ਤਕ ਦੇ ਉੱਚ ਪੱਧਰ ਤਕ ਗਿਆ। 

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 114.40 ਅੰਕ ਜਾਂ 0.82 ਫ਼ੀ ਸਦੀ ਦੇ ਵਾਧੇ ਨਾਲ 14,132.90 ਅੰਕ ਦੇ ਅਪਣੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਦਿਨ ਵਿਚ ਕਾਰੋਬਾਰ ਦੌਰਾਨ ਇਸ ਨੇ 14,147.95 ਅੰਕ ਦਾ ਅਪਣਾ ਹੁਣ ਤਕ ਦਾ ਸੱਭ ਤੋਂ ਉੱਚ ਪੱਧਰ ਛੁਹਿਆ।

ਸ਼ੇਅਰ ਬਾਜ਼ਾਰ ਦੀਆਂ ਕੰਪਨੀਆਂ ਵਿਚ ਓਐਨਜੀਸੀ ਦਾ ਸ਼ੇਅਰ ਸੱਭ ਤੋਂ ਜ਼ਿਆਦਾ ਕਰੀਬ ਚਾਰ ਫ਼ੀ ਸਦੀ ਵਧਿਆ। ਟੀਸੀਐਸ, ਐਚਸੀਐਲ ਟੇਕ, ਟੇਕ ਮਹਿੰਦਰਾ, ਇਨਫ਼ੋਸਿਸ, ਮਹਿੰਦਰਾ ਐਂਡ ਮਹਿੰਦਰਾ, ਹਿੰਦੂਸਤਾਨ ਯੂਨੀਵੀਲਰ ਅਤੇ ਐਲਐਂਡਟੀ ਦੇ ਸ਼ੇਅਰ ਵੀ ਲਾਭ ਵਿਚ ਰਹੇ। 

ਦੂਜੇ ਪਾਸੇ ਕੋਟਕ ਬੈਂਕ, ਬਜਾਜ ਫ਼ਾਈਨਾਂਸ, ਏਸ਼ੀਅਨ ਪੇਂਟਸ, ਟਾਈਟਨ ਅਤੇ ਪਾਵਰਗਿ੍ਰਡ ਦੇ ਸ਼ੇਅਰਾਂ ਵਿਚ ਗਿਰਾਵਟ ਆਈ। ਮਹਾਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਦੋ ਟੀਕਿਆਂ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਬਾਜ਼ਾਰ ਦੀ ਧਾਰਨਾ ਮਜ਼ਬੂਤ ਹੋਈ। ਭਾਰਤੀ ਔਸ਼ਦੀ ਅਥਾਰਟੀ ਨੇ ਐਤਵਾਰ ੂ ਆਕਸਫ਼ੋਰਡ-ਐਸਟ੍ਰਾਜੇਨੇਕਾ ਦੀ ਕੋਵਿਡ-19 ਵੈਕਸੀਨ ਕੋਵਿਸ਼ੀਲਡ ਅਤੇ ਦੇਸ਼ ਵਿਚ ਵਿਕਸਤ ਭਾਰਤੀ ਬਾਇਉਟੇਕ ਦੀ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿਤੀ ਹੈ।

ਦਸੰਬਰ ਵਿਚ ਨਿੱਕੀ ਇੰਡੀਆ ਦਾ ਨਿਰਮਾਣ ਖ਼ਰੀਦ ਪ੍ਰਬੰਧਨ ਸੂਚਕ ਅੰਕ (ਪੀਐਮਆਈ) ਵੱਧ ਕੇ 56.4 ’ਤੇ ਪਹੰੁਚ ਗਿਆ ਹੈ। ਇਸ ਨਾਲ ਵੀ ਬਾਜ਼ਾਰ ਦੀ ਸਥਿਤੀ ਮਜ਼ਬੂਤ ਹੋਈ। ਨਵੰਬਰ ਵਿਚ ਇਹ 56.3 ਸੀ।  ਹੋਰ ਏਸ਼ਿਆਈ ਬਾਜ਼ਾਰਾਂ ਵਿਚ ਚੀਨ ਦੇ ਸ਼ੰਘਾਈ ਕਮਪੋਜ਼ਿਟ, ਦਖਣੀ ਕੋਰੀਆ ਦੇ ਕਾਸਪੀ ਅਤੇ ਹਾਂਗਕਾਂਗ ਦੇ ਹੈੀਗਸੇਂਗ ਵਿਚ ਲਾਭ ਦਰਜ ਕੀਤਾ ਗਿਆ, ਜਦੋਂਕਿ ਜਾਪਾਨ ਦੇ ਨਿੱਕੀ ਵਿਚ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ ਵਿਚ ਯੂਰਪੀ ਬਾਜ਼ਾਰ ਲਾਭ ਵਿਚ ਸਨ।