ਦਿੱਲੀ 'ਚ ਸੰਘਣੀ ਧੁੰਦ ਕਾਰਨ ਜਹਾਜ਼, ਰੇਲ ਸੇਵਾਵਾਂ ਹੋਈਆਂ ਠੱਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਜਿਸਦੇ ਕਾਰਨ 27 ਰੇਲਗੱਡੀਆਂ ਦੇਰੀ ਨਾਲ ਚੱਲੀਆਂ ਅਤੇ ਜਹਾਜ਼ਾਂ ਦੀ ਆਵਾਜਾਈ ਰੁਕ ਗਈ...

Several Flights, Trains Delayed due to fog

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਜਿਸਦੇ ਕਾਰਨ 27 ਰੇਲਗੱਡੀਆਂ ਦੇਰੀ ਨਾਲ ਚੱਲੀਆਂ ਅਤੇ ਜਹਾਜ਼ਾਂ ਦੀ ਆਵਾਜਾਈ ਰੁਕ ਗਈ। ਹੇਠਲਾ ਤਾਪਮਾਨ ਅੱਠ ਡਿਗਰੀ ਸੈਲਸੀਅਸ 'ਤੇ ਬਣਿਆ ਰਿਹਾ ਜੋ ਇਸ ਮੌਸਮ ਵਿਚ ਔਸਤ ਤਾਪਮਾਨ ਤੋਂ ਇਕ ਡਿਗਰੀ ਘੱਟ ਹੈ। ਰੇਲਵੇ ਨੇ ਦੱਸਿਆ ਕਿ 27 ਟ੍ਰੇਨਾਂ ਲਗਭੱਗ ਤਿੰਨ ਤੋਂ ਚਾਰ ਘੰਟੇ ਦੀ ਦੇਰੀ ਨਾਲ ਚੱਲੀਆਂ। ਮਾਲਦਾ - ਦਿੱਲੀ ਫਰੱਕਾ ਐਕਸਪ੍ਰੈਸ ਟ੍ਰੇਨ ਅਤੇ ਇਲਾਹਾਬਾਦ - ਨਵੀਂ ਦਿੱਲੀ ਦੁਰੰਤੋ ਸਮੇਤ ਕਈ ਟ੍ਰੇਨਾਂ ਦੇਰੀ ਨਾਲ ਚੱਲੀਆਂ।

Fog

ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਫ਼ਦਰਜੰਗ ਔਬਜ਼ਰਵੇਟਰੀ ਵਿਚ ਘਣਤਾ ਸਵੇਰੇ ਸਾੜ੍ਹੇ ਪੰਜ ਵਜੇ 200 ਮੀਟਰ ਦਰਜ ਕੀਤੀ ਗਈ ਜੋ ਸਵੇਰੇ ਸਾੜ੍ਹੇ ਅੱਠ ਵਜੇ ਤੱਕ ਘੱਟ ਕੇ 100 ਮੀਟਰ ਹੋ ਗਈ। ਪਾਲਮ ਵਿਚ ਘਣਤਾ ਸਵੇਰੇ ਸਾੜ੍ਹੇ ਪੰਜ ਵਜੇ ਅਤੇ ਸਾੜ੍ਹੇ ਅੱਠ ਵਜੇ 50 ਮੀਟਰ ਦਰਜ ਕੀਤੀ ਗਈ ਜਿਸ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ਾਂ ਦੀ ਆਵਾਜਾਈ ਰੁਕ ਗਈ। ਦਿੱਲੀ ਹਵਾਈ ਅੱਡੇ ਦੇ ਇਕ ਸੂਤਰ ਨੇ ਕਿਹਾ ਕਿ ਧੂੰਦ ਕਾਰਨ ਕੁੱਝ ਜਹਾਜ਼ਾਂ ਨੂੰ ਡਿਪਾਰਚਰ ਪੁਆਇੰਟ 'ਤੇ ਰੋਕ ਕੇ ਰੱਖਿਆ ਗਿਆ ਸੀ।

Fog

ਇਸ ਦੇ ਕਾਰਨ ਜਹਾਜ਼ਾਂ ਦੀ ਆਵਾਜਾਈ ਵਿਚ ਦੇਰੀ ਹੋਈ। ਉਨ੍ਹਾਂ ਨੇ ਕਿਹਾ ਹਾਲਾਂਕਿ ਹੁਣ ਤੱਕ ‘‘ਵੱਡੇ ਪੈਮਾਨੇ 'ਤੇ ਜਹਾਜ਼ਾਂ ਦਾ ਨਾ ਤਾਂ ਰਸਤਾ ਬਦਲਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ। ਦਿੱਲੀ ਵਿਚ ਜਹਾਜ਼ਾਂ ਦੇ ਉਡਾਣ ਭਰਨ ਲਈ ਰਨਵੇਅ 'ਤੇ ਘੱਟ ਤੋਂ ਘੱਟ ਦੇਖਣ ਦੂਰੀ 125 ਮੀਟਰ ਜ਼ਰੂਰੀ ਹੈ। ਮੌਸਮ ਵਿਭਾਗ ਨੇ ਦਿਨ ਵਿਚ ਅਸਮਾਨ ਸਾਫ਼ ਰਹਿਣ ਦਾ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਹੈ ਅਤੇ ਵਧ ਤੋਂ ਵਧ ਤਾਪਮਾਨ ਦੇ 21 ਡਿਗਰੀ ਸੈਲਸੀਅਸ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।