ਕੇਰਲ ਦਾ ਟ੍ਰਾਂਸਜੈਂਡਰ ਜੋੜਾ ਅਗਲੇ ਮਹੀਨੇ ਜਨਮ ਦੇਵੇਗਾ ਪਹਿਲੇ ਬੱਚੇ ਨੂੰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿੱਚ ਕਿਸੇ ਟ੍ਰਾਂਸਜੈਂਡਰ ਦੇ ਗਰਭ ਧਾਰਨ ਕਰਨ ਦਾ ਸੰਭਾਵੀ ਤੌਰ 'ਤੇ ਪਹਿਲਾ ਮਾਮਲਾ

Image

 

ਕੋਜ਼ੀਕੋਡ - ਕੇਰਲ ਦੇ ਇੱਕ ਟ੍ਰਾਂਸਜੈਂਡਰ ਜੋੜੇ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਦੁਨੀਆ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਦੇਸ਼ ਵਿੱਚ ਕਿਸੇ ਟ੍ਰਾਂਸਜੈਂਡਰ ਵਿਅਕਤੀ ਦੇ ਗਰਭ ਧਾਰਨ ਕਰਨ ਦਾ ਇਹ ਸੰਭਾਵੀ ਤੌਰ 'ਤੇ ਪਹਿਲਾ ਮਾਮਲਾ ਹੈ। 

ਪੇਸ਼ੇ ਵਜੋਂ ਨਰਤਕੀ ਜੀਆ ਪਾਵਲ ਨੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਕਿ ਉਸ ਦੇ ਸਾਥੀ ਜਹਾਦ ਦੇ ਗਰਭ ਵਿੱਚ ਅੱਠ ਮਹੀਨਿਆਂ ਦਾ ਬੱਚਾ ਪਲ਼ ਰਿਹਾ ਹੈ।

ਪਾਵਲ ਨੇ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, "ਮੇਰਾ ਮਾਂ ਅਤੇ ਉਸ ਦੇ ਪਿਤਾ ਬਣਨ ਦਾ ਮੇਰਾ ਸੁਪਨਾ ਹੁਣ ਪੂਰਾ ਹੋਣ ਵਾਲਾ ਹੈ। ਜਹਾਦ ਦੀ ਕੁੱਖ ਵਿੱਚ ਅੱਠ ਮਹੀਨੇ ਦਾ ਭਰੂਣ ਹੈ... ਸਾਨੂੰ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਕਿਸੇ ਟ੍ਰਾਂਸਜੈਂਡਰ ਵਿਅਕਤੀ ਦੇ ਗਰਭ ਧਾਰਨ ਦਾ ਇਹ ਪਹਿਲਾ ਮਾਮਲਾ ਹੈ।"

ਇਹ ਜੋੜਾ ਪਿਛਲੇ ਤਿੰਨ ਸਾਲਾਂ ਤੋਂ ਇਕੱਠਿਆਂ ਰਹਿ ਰਿਹਾ ਸੀ ਅਤੇ ਹਾਰਮੋਨ ਥੈਰੇਪੀ ਕਰਵਾ ਰਿਹਾ ਸੀ। ਭਾਵੇਂ ਜਹਾਦ ਪੁਰਸ਼ ਬਣਨ ਵਾਲਾ ਸੀ, ਪਰ ਬੱਚੇ ਦੀ ਚਾਹਤ 'ਚ ਉਸ ਨੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ।

ਜਹਾਦ ਸਤਨ ਹਟਾਉਣ ਲਈ ਸਰਜਰੀ ਕਰਵਾਉਣ ਵਾਲਾ ਸੀ, ਪਰ ਉਸ ਨੇ ਆਪਣੀ ਗਰਭ ਅਵਸਥਾ ਕਾਰਨ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਪਾਵਲ ਨੇ ਆਪਣੀ ਗਰਭ ਅਵਸਥਾ ਦੇ ਵੱਖ-ਵੱਖ ਪੜਾਵਾਂ ਦੌਰਾਨ ਉਸ ਦਾ ਸਹਿਯੋਗ ਕਰਨ ਲਈ ਆਪਣੇ ਪਰਿਵਾਰ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ।