ਚੰਡੀਗੜ੍ਹ ਦੀ ਤਾਈਕਵਾਂਡੋ ਖਿਡਾਰਨ ਤਰੁਸ਼ੀ ਗੌੜ ਨੂੰ ਮਿਲਿਆ ਬਾਲ ਸ਼ਕਤੀ ਪੁਰਸਕਾਰ
ਹੁਣ ਤੱਕ ਕਰੀਬ 300 ਤਮਗੇ ਜਿੱਤ ਚੁੱਕੀ ਹੈ ਤਰੁਸ਼ੀ
PM Bal Shakti Puraskar winner Tarushi felicitated
ਚੰਡੀਗੜ੍ਹ: 12 ਸਾਲਾ ਤਾਈਕਵਾਂਡੋ ਖਿਡਾਰਨ ਤਰੁਸ਼ੀ ਗੌੜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਸ ਦੇ ਚਲਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਦਸਤਖ਼ਤ ਵਾਲੀ ਗੁੱਟ ਘੜੀ, ਡਿਜੀਟਲ ਟੈਬ, ਸਰਟੀਫਿਕੇਟ ਅਤੇ ਮੈਡਲ ਸੌਂਪਿਆ।
ਇਹ ਵੀ ਪੜ੍ਹੋ: ਸਪਨਾ ਚੌਧਰੀ ਖ਼ਿਲਾਫ਼ FIR ਦਰਜ, ਭਰਜਾਈ ਨੇ ਪਰਿਵਾਰ ’ਤੇ ਲਗਾਏ ਕਰੇਟਾ ਕਾਰ ਮੰਗਣ ਦੇ ਇਲਜ਼ਾਮ
ਦੱਸ ਦੇਈਏ ਕਿ ਛੋਟੀ ਉਮਰ ਵਿਚ ਸਖ਼ਤ ਮਿਹਨਤ ਕਰਕੇ ਤਰੁਸ਼ੀ ਨੇ ਕਰੀਬ 300 ਮੈਡਲ ਜਿੱਤੇ ਹਨ। ਤਰੁਸ਼ੀ ਗੌੜ ਪੰਚਕੂਲਾ ਦੇ ਬ੍ਰਿਟਿਸ਼ ਸਕੂਲ ਦੀ ਵਿਦਿਆਰਥਣ ਹੈ। ਇਸ ਦੇ ਨਾਲ ਹੀ ਉਸ ਦਾ ਨਾਂਅ ਗਿਨੀਜ਼ ਵਰਲਡ ਰਿਕਾਰਡ ਵਿਚ ਵੀ ਦਰਜ ਹੈ।