ਜਾਮੀਆ ਹਿੰਸਾ ਮਾਮਲੇ 'ਚ ਸ਼ਰਜੀਲ ਇਮਾਮ ਨੂੰ ਮਿਲੀ ਜ਼ਮਾਨਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ ਤਹਿਤ ਅਜੇ ਵੀ ਜੇਲ੍ਹ 'ਚ ਹੀ ਰਹਿਣਾ ਪਵੇਗਾ 

Sharjeel Imam (file photo)

ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ 2019 ਦੇ ਜਾਮੀਆ ਹਿੰਸਾ ਮਾਮਲੇ ਵਿੱਚ ਵਿਦਿਆਰਥੀ ਕਾਰਕੁੰਨ ਸ਼ਰਜੀਲ ਇਮਾਮ ਅਤੇ ਆਸਿਫ਼ ਇਕਬਾਲ ਤਨਹਾ ਨੂੰ ਬਰੀ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਲਤ ਦੇ ਇਸ ਹੁਕਮ ਦੇ ਬਾਵਜੂਦ ਸ਼ਰਜੀਲ ਇਮਾਮ ਜੇਲ੍ਹ 'ਚ ਹੀ ਰਹਿਣਗੇ ਕਿਉਂਕਿ ਸਾਲ 2020 'ਚ ਉੱਤਰ ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੀ ਸਾਜ਼ਿਸ਼ 'ਚ ਉਸ ਦੀ ਸ਼ਮੂਲੀਅਤ ਨਾਲ ਸਬੰਧਤ ਮਾਮਲਾ ਅਜੇ ਵੀ ਚੱਲ ਰਿਹਾ ਹੈ। ਤਨਹਾ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹੈ।

ਜਾਣਕਾਰੀ ਅਨੁਸਾਰ ਸ਼ਰਜੀਲ ਨੂੰ 4 ਮਹੀਨੇ ਪਹਿਲਾਂ ਦੇਸ਼ ਧ੍ਰੋਹ ਦੇ ਮਾਮਲੇ 'ਚ ਵੀ ਜ਼ਮਾਨਤ ਮਿਲ ਚੁੱਕੀ ਹੈ, ਦਿੱਲੀ ਦੀ ਇਕ ਅਦਾਲਤ ਨੇ ਦੇਸ਼ ਧ੍ਰੋਹ ਦੇ ਇਕ ਮਾਮਲੇ 'ਚ ਸ਼ਰਜੀਲ ਇਮਾਮ ਨੂੰ 30,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਸੀ। ਇਸ ਵਿਚ ਉਸ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਸੀ, ਜਿਸ ਕਾਰਨ 2019 ਵਿਚ ਜਾਮੀਆ ਨਗਰ ਇਲਾਕੇ ਵਿਚ ਹਿੰਸਾ ਹੋਈ ਸੀ।

ਇਹ ਵੀ ਪੜ੍ਹੋ:  Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ

ਇਮਾਮ ਤਿੰਨ ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਰਜੀਲ ਇਮਾਮ ਸੁਰਖੀਆਂ 'ਚ ਆ ਗਏ ਸਨ। ਫਿਰ ਉਸ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਹਿੰਸਕ ਪ੍ਰਦਰਸ਼ਨਾਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸ਼ਰਜੀਲ ਨੂੰ ਜਨਵਰੀ 2020 ਵਿੱਚ ਬਿਹਾਰ ਤੋਂ ਨਫ਼ਰਤ ਭਰੇ ਭਾਸ਼ਣ ਅਤੇ ਦੇਸ਼ਧ੍ਰੋਹ ਨਾਲ ਸਬੰਧਤ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਨਵਾਂਸ਼ਹਿਰ ਦੇ ਸਪੋਰਟਸ ਕਲੱਬ ਨੂੰ ਮਿਲੀ ਧਮਕੀ

ਸ਼ਰਜੀਲ ਇਮਾਮ, ਅਮਰ ਖਾਲਿਦ, ਖਾਲਿਦ ਸੈਫੀ ਸਮੇਤ ਕਈ ਲੋਕਾਂ ਨੂੰ ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦਾ ਮਾਸਟਰ ਮਾਈਂਡ ਹੋਣ ਦੇ ਕਾਰਨ ਅੱਤਵਾਦ ਵਿਰੋਧੀ ਕਾਨੂੰਨ UAPA ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉੱਤਰ-ਪੂਰਬੀ ਦਿੱਲੀ ਹਿੰਸਾ ਦੇ ਸਬੰਧ ਵਿੱਚ 750 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਸ ਹਿੰਸਾ 'ਚ ਕਰੀਬ 53 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ। ਦੰਗਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਹੁਣ ਤੱਕ 250 ਤੋਂ ਵੱਧ ਦੋਸ਼ ਪੱਤਰ ਦਾਖ਼ਲ ਕੀਤੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 1,153 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।