ਹਵਾਈ ਸੈਨਾ ਮੁਖੀ ਧਨੋਆ ਨੇ ਆਪਰੇਸ਼ਨ ਬਾਲਾਕੋਟ ਬਾਰੇ ਦਿੱਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਰੇਸ਼ਨ ਬਾਲਾਕੋਟ ਵਿਚ ਕਿੰਨੇ ਅਤਿਵਾਦੀ ਇਸ ਸਵਾਲ ਤੇ ਏਅਰ ਫੋਰਸ ਬੀਐਸ ਧਨੋਆ ਨੇ .....

Air Chief Marshal BS Dhanoa

ਨਵੀਂ ਦਿੱਲੀ: ਆਪਰੇਸ਼ਨ ਬਾਲਾਕੋਟ ਵਿਚ ਕਿੰਨੇ ਅਤਿਵਾਦੀ ਇਸ ਸਵਾਲ ਤੇ ਏਅਰ ਫੋਰਸ ਬੀਐਸ ਧਨੋਆ ਨੇ ਕਿਹਾ ਕਿ ਸਾਡਾ ਮਕਸਦ ਇਹ ਹੈ ਕਿ ਟਾਰਗੇਟ ਹਿਟ ਹੋਇਆ ਜਾਂ ਨਹੀਂ, ਕਿੰਨੇ ਮਰੇ ਅਸੀਂ ਇਸ ਦੀ ਗਿਣਤੀ ਨਹੀਂ ਕਰਦੇ। ਧਨੋਆ ਨੇ ਕਾਨਫਰੈਂਸ ਵਿਚ ਕਿਹਾ, “ਟੀਚੇ ਬਾਰੇ ਵਿਦੇਸ਼ ਸਕੱਤਰ ਨੇ ਅਪਣੇ ਬਿਆਨ ਵਿਚ ਦੱਸਿਆ ਸੀ ਜੇਕਰ ਅਸੀਂ ਕਿਸੇ ਟੀਚੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ  ਬਣਾਉਂਦੇ ਹਾਂ, ਤਾਂ ਅਸੀਂ ਉਸ ਨੂੰ ਨਿਸ਼ਾਨਾ ਵੀ ਬਣਾਉਂਦੇ ਹਾਂ, ਨਹੀਂ ਤਾਂ ਅਸੀਂ ਉਹਨਾਂ ਨੂੰ ਜਵਾਬ ਕਿਉਂ ਦਿੰਦੇ। ਜੇਕਰ ਅਸੀਂ ਬੰਬ ਸੁੱਟੇ ਹੁੰਦੇ, ਤਾਂ ਉਹ ਜਵਾਬੀ ਕਾਰਵਾਈ ਕਿਉਂ ਕਰਦੇ....?”

ਮਿਗ 21 ਦੇ ਇਸਤੇਮਾਲ ਨਾਲ ਸਬੰਧੀ ਸਵਾਲ ਤੇ ਜਵਾਬ ਵਿਚ ਉਹਨਾਂ ਕਿਹਾ, “ਮਿਗ 21 ਬਾਈਸਨ ਇਕ ਸਮਰੱਥ ਜਹਾਜ਼ ਹੈ, ਇਸ ਨੂੰ ਅੱਪਗਰੇਡ ਕਰ ਦਿੱਤਾ ਗਿਆ ਹੈ, ਇਸ ਦਾ ਰਡਾਰ ਬਿਹਤਰੀਨ ਹੈ, ਹਵਾ ਨਾਲ ਹਵਾ ਵਿਚ ਮਾਰ ਕਰਨ ਵਾਲੀਆਂ ਮਿਸਾਇਲਾਂ ਤਾਕਤਵਰ ਹਥਿਆਰ ਹਨ। ਧਨੋਆ ਨੇ ਕਿਹਾ ਕਿ ਅਸੀਂ ਟੀਚੇ ਨੂੰ ਨਿਸ਼ਾਨਾ ਬਣਾਉਂਦੇ ਹਾਂ, ਹਵਾਈ ਸੈਨਾ ਮਾਰੇ ਗਏ ਲੋਕਾਂ ਦੀ ਗਿਣਤੀ ਨਹੀਂ ਕਰਦੇ। ਇਹ ਕੰਮ ਸਰਕਾਰ ਦਾ ਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ," ਭਾਰਤੀ ਹਵਾਈ ਸੈਨਾ ਇਸ ਸਥਿਤੀ ਵਿਚ ਨਹੀਂ ਹੈ ਕਿ ਉਹ ਮਾਰੇ ਗਏ ਲੋਕਾਂ ਦੀ ਗਿਣਤੀ ਦੱਸ ਸਕੇ।"

ਵਿੰਗ ਕਮਾਂਡਰ ਅਭਿਨੰਦਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਹੁਣ ਜਹਾਜ਼ ਉਡਾਉਣ ਜਾਂ ਨਾ, ਇਹ ਉਸ ਦੀ ਡਾਕਟਰੀ ਤੰਦਰੁਸਤੀ ਤੇ ਨਿਰਭਰ ਕਰਦਾ ਹੈ। ਇਸ ਲਈ ਬਾਹਰ ਆਉਣ ਤੋਂ ਬਾਅਦ ਉਸ ਦੀ ਡਾਕਟਰੀ ਜਾਂਚ ਕੀਤੀ ਗਈ। ਜਿਹੜਾ ਇਲਾਜ ਜ਼ਰੂਰੀ ਹੋਵੇਗੀ, ਕਰਵਾਇਆ ਜਾਵੇਗਾ।