'ਹਵਾਈ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਨਹੀਂ ਕਰਦੀ ਏਅਰਫ਼ੋਰਸ' : ਹਵਾਈ ਫ਼ੌਜ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਅੱਜ ਕਿਹਾ ਕਿ ਹਵਾਈ ਫ਼ੌਜ ਮਰਨ ਵਾਲਿਆਂ ਦੀ ਗਿਣਤੀ ਨਹੀਂ ਕਰਦੀ ਅਤੇ ਬਾਲਾਕੋਟ...

Air Chief Marshal B.S. Dhanoa

ਕੋਇੰਬਟੂਰ : ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਅੱਜ ਕਿਹਾ ਕਿ ਹਵਾਈ ਫ਼ੌਜ ਮਰਨ ਵਾਲਿਆਂ ਦੀ ਗਿਣਤੀ ਨਹੀਂ ਕਰਦੀ ਅਤੇ ਬਾਲਾਕੋਟ ਅਤਿਵਾਦੀ ਸਿਖਲਾਈ ਕੈਂਪ ਉਪਰ ਹਵਾਈ ਹਮਲੇ ਦੌਰਾਨ ਕਿੰਨੇ ਜਣੇ ਮਾਰੇ ਗਏ, ਇਸ ਦੀ ਜਾਣਕਾਰੀ ਸਰਕਾਰ ਦੇਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਨਿਸ਼ਾਨਾ ਬਣਾਏ ਗਏ ਟਿਕਾਣਿਆਂ ਵਿਚ ਮੌਜੂਦ ਲੋਕਾਂ ਦੇ ਅੰਕੜੇ  'ਤੇ ਨਿਰਭਰ ਕਰਦੀ ਹੈ।

ਪਾਕਿਸਤਾਨ ਵਿਰੁਧ ਕੀਤੀ ਗਈ ਫ਼ੌਜੀ ਕਾਰਵਾਈ ਮਗਰੋਂ ਪਹਿਲੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਵਾÂਂ ਫ਼ੌਜ ਮੁਖੀ ਨੇ ਕਿਹਾ ਕਿ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਸਤੰਬਰ ਤੱਕ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੁਸ਼ਮਣ ਹਮਲਾ ਕਰਦਾ ਹੈ ਤਾਂ ਜਵਾਬ ਦੇਣ ਲਈ ਹਰ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪਾਕਿਸਤਾਨੀ ਜਹਾਜ਼ ਦਾ ਮੁਕਾਬਲਾ ਕਰਨ ਲਈ ਵਰਤਿਆ ਗਿਆ ਮਿਗ-21 ਜਹਾਜ਼ ਆਧੁਨਿਕ ਹਥਿਆਰ ਪ੍ਰਣਾਲੀ ਨਾਲ ਲੈਸ ਸੀ।

ਵਿੰਗ ਕਮਾਂਡਰ ਅਭਿਨੰਦਨ ਦਾ ਜ਼ਿਕਰ ਕਰਦਿਆਂ ਬੀ.ਐਸ.ਧਨੋਆ ਨੇ ਆਖਿਆ ਕਿ ਉਹ ਸਿਆਸਤ ਬਾਰੇ ਕੋਈ ਟਿਪਣੀ ਨਹੀਂ ਕਰ ਸਕਦੇ ਪਰ ਆਪਣੇ ਅਫ਼ਸਰ ਦੀ ਸਹੀ-ਸਲਾਮਤ ਵਾਪਸੀ ਨਾਲ ਬੇਹੱਦ ਖ਼ੁਸ਼ੀ ਹੋਈ। ਅਭਿਨੰਦਨ ਦੇ ਭਵਿੱਖ ਵਿਚ ਲੜਾਕੂ ਜਹਾਜ਼ ਉਡਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਸੀ ਕਿਸੇ ਵੀ ਪਾਇਲਟ ਦੀ ਸਿਹਤ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕਰਦੇ। ਜੇ ਅਭਿਨੰਦਨ ਮੁਕੰਮਲ ਤੌਰ 'ਤੇ ਸਿਹਤਮੰਦ ਹੋਵੇਗਾ ਤਾਂ ਲੜਾਕੂ ਜਹਾਜ਼ ਉਡਾਉਣ ਦੀ ਇਜਾਜ਼ਤ ਦੇ ਦਿਤੀ ਜਾਵੇਗੀ।

ਏਅਰ ਚੀਫ਼ ਮਾਰਸ਼ਲ ਨੇ ਅੱਗੇ ਕਿਹਾ ਕਿ ਵਿੰਗ ਕਮਾਂਡਰ ਨੂੰ ਹਰ ਲੋੜੀਂਦੀ ਮੈਡੀਕਲ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਬੀ.ਐਸ. ਧਨੋਆ ਨੇ ਇਹ ਵੀ ਆਖਿਆ ਕਿ ਬੀਤੀ 19 ਫ਼ਰਵਰੀ ਨੂੰ ਬੰਗਲੌਰ ਏਅਰ ਸ਼ੋਅ ਦੌਰਾਨ ਜਹਾਜ਼ਾਂ ਦੇ ਆਪਸ ਵਿਚ ਟਕਰਾਉਣ ਅਤੇ ਕਸ਼ਮੀਰ ਵਿਚ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।