ਮਸੂਦ ਅਜ਼ਹਰ ਦੀ ਮੌਤ ਸਬੰਧੀ ਪੁਸ਼ਟੀ ਕਰਨ ਵਿਚ ਜੁਟੀਆਂ ਭਾਰਤੀ ਖੁਫੀਆ ਏਜੰਸੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੀਡੀਆ ਰਿਪੋਰਟ ਵਿਚ ਪੁਲਵਾਮਾ ਹਮਲੇ ਦੇ ਮੁੱਖੀ ਜੈਸ਼ ਦੇ ਸਰਗਾਨੇ ਅਜ਼ਹਰ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਇਹ ਖਬਰ ਵੀ ਆਈ ਹੈ ਕਿ ਮਸੂਦ ਅਜ਼ਹਰ

Masood Azhar

ਨਵੀਂ ਦਿੱਲੀ : ਮੀਡੀਆ ਰਿਪੋਰਟ ਵਿਚ ਪੁਲਵਾਮਾ ਹਮਲੇ ਦੇ ਮੁੱਖੀ ਜੈਸ਼ ਦੇ ਸਰਗਾਨੇ ਅਜ਼ਹਰ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਇਹ ਖਬਰ ਵੀ ਆਈ ਹੈ ਕਿ ਮਸੂਦ ਅਜ਼ਹਰ ਜਿੰਦਾ ਹੈ।

ਭਾਰਤ ਵਿਚ ਖੁਫੀਆ ਏਜੰਸੀਆਂ ਇਸ ਗੱਲ ਦੀ ਪੁਸ਼ਟੀ ਕਰਨ ਵਿਚ ਜੁਟੀਆਂ ਹਨ ਕਿ ਮੀਡੀਆ ਤੇ ਸੋਸ਼ਲ ਮੀਡੀਆ ਪਰ ਮਸੂਦ ਅਜ਼ਹਰ ਦੀ ਮੌਤ ਨੂੰ ਲੈ ਕੇ ਜੋ ਕੁਝ ਕਿਆਸ ਲਗਾਏ ਜਾ ਰਹੇ ਹਨ ਉਸ ਵਿਚ ਕਿੰਨੀ ਸਚਾਈ ਹੈ, ਕਿਉਂਕਿ ਹੁਣ ਤੱਕ ਸਿਰਫ ਇਹੀ ਗੱਲ ਪਤਾ ਚੱਲੀ ਹੈ ਕਿ ਮਸੂਦ ਅਜ਼ਹਰ ਪਾਕਿਸਤਾਨ ਸੈਨਾ ਦੇ ਹੈੱਡਕੁਆਰਟਰ ਰਾਵਲਪਿੰਡੀ ਦੇ ਆਰਮੀ ਬੇਸ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਿਹਾ ਹੈ।

ਇਹ ਵੀ ਨਿਸ਼ਚਿਤ ਨਹੀਂ ਕਿਉਂਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਬਾਲਾਕੋਟ ਵਿਚ ਦਾਖਲ ਹੋ ਕੇ ਭਾਰਤੀ ਹਵਾਈ ਸੈਨਾ ਨੇ ਮਸੂਦ ਅਜ਼ਹਰ ਦੇ ਅਤਿਵਾਦੀ ਅੱਡੇ ਨੂੰ ਤਬਾਹ ਕੀਤਾ ਹੈ, ਪਾਕਿਸਤਾਨ ਜਦ ਤੋਂ ਪਰੇਸ਼ਾਨ ਹੈ ਕਿ ਉਹ ਮਸੂਦ ਅਜ਼ਹਰ ਨੂੰ ਕਿੱਥੇ ਲੁਕਾਉਣ। ਇਹ ਵੀ ਕਿਹਾ ਜਾਂਦਾ ਹੈ ਕਿ ਮਸੂਦ ਅਜ਼ਹਰ ਦੀ ਲੋਕੇਸ਼ਨ ਲਗਾਤਾਰ ਪਾਕਿਸਤਾਨ ਸੈਨਾ ਅਤੇ ਆਈਐਸਆਈ ਬਦਲ ਰਹੀ ਹੈ ਅਤੇ ਇਹ ਉਸ ਸਮੇਂ ਤੋਂ ਹੋ ਰਿਹਾ ਹੈ ਜਦ ਤੋਂ ਭਾਰਤ ਨੇ ਪੁਲਵਾਮਾ ਹਮਲੇ ਦਾ ਬਦਲਾ ਲੈਣ ਦੀ ਕਸਮ ਖਾਧੀ ਸੀ।

ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਬਹਾਵਲਪੁਰ ਤੋਂ ਮਸੂਦ ਅਜ਼ਹਰ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ। ਬਹਾਵਲਪੁਰ ਵਿਚ ਜੈਸ਼ ਦੇ ਹੈੱਡਕੁਆਰਟਰ ਨੂੰ ਕਬਜ਼ੇ ਵਿਚ ਲੈ ਕੇ ਉਸਦੀ ਸੁਰੱਖਿਆ ਵਧਾ ਦਿੱਤੀ ਗਈ ਸੀ।  ਜਿਸ ਤਰ੍ਹਾਂ ਪਹਿਲਾਂ ਮਸੂਦ ਅਜ਼ਹਰ ਦੀ ਬਿਮਾਰੀ ਅਤੇ ਮੌਤ ਦੀ ਖ਼ਬਰ ਫੈਲੀ ਹੈ, ਉਸ ਤੋਂ ਇਹੀ ਲੱਗਦਾ ਹੈ ਕਿ ਪਾਕਿ ਅਜ਼ਹਰ ਨੂੰ ਬਚਾਉਣ ਲਈ ਨਵੀਂ ਚਾਲ ਚੱਲ ਰਿਹਾ ਹੈ। ਕਿਉਂਕਿ ਸਵਾਲ ਕਈ ਹਨ।

ਜੇਕਰ ਮਸੂਦ ਅਜ਼ਹਰ ਵਾਕਈ ਮਰ ਗਿਆ ਹੈ ਤਾਂ ਕਿ ਉਹ ਉਸੇ ਬਿਮਾਰੀ ਨਾਲ ਮਰਿਆ ਹੈ ਜਿਸ ਦਾ ਇਲਾਜ ਰਾਵਲਪਿੰਡੀ ਦੇ ਆਰਮੀ ਹਸਪਤਾਲ ਵਿਚ ਚੱਲ ਰਿਹਾ ਸੀ? ਜਾਂ ਫਿਰ ਮਸੂਦ ਅਜ਼ਹਰ 26 ਫਰਵਰੀ ਨੂੰ ਹੋਈ ਏਅਰ ਸਟ੍ਰਾਈਕ ਵਿਚ ਜ਼ਖਮੀ ਹੋ ਕੇ ਇਲਾਜ ਦੌਰਾਨ ਮਰ ਗਿਆ? ਜੇਕਰ ਅਜ਼ਹਰ ਜਿੰਦਾ ਹੈ ਤਾਂ ਕੀ ਮੌਤ ਦੀਆਂ ਖਬਰਾਂ ਪਾਕਿ ਸੈਨਾ ਅਤੇ ਸਰਕਾਰ ਦਾ ਮਾਈਂਡ ਗੇਮ ਹੈ? 

ਇਹਨਾਂ ਗੱਲਾਂ ਵਿਚ ਬਹੁਤ ਸਚਾਈ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਮਸੂਦ ਅਜ਼ਹਰ ਨੂੰ ਲੈ ਕੇ ਪਾਕਿਸਤਾਨ ਚਾਰੇ ਪਾਸਿਓਂ ਘਿਰਿਆ ਹੋਇਆ ਹੈ ਉਸ ਵਿਚ ਉਸਨੂੰ ਬਚਣ ਲਈ ਕੋਈ ਰਾਸਤਾ ਤਾਂ ਕੱਢਣਾ ਹੀ ਪਵੇਗਾ। ਹੁਣ ਕੀ ਉਹ ਰਾਸਤਾ ਅਜ਼ਹਰ ਦੀ ਬੀਮਾਰੀ ਦੀਆਂ ਖਬਰਾਂ ਜਾਂ ਉਸਦੀ ਮੌਤ ਦੀ ਖਬਰ ਫੈਲਾ ਕੇ ਕੱਢ ਰਿਹਾ ਹੈ, ਇਹ ਵੱਡਾ ਸਵਾਲ ਹੈ।