ਮਾਰਾ ਗਿਆ ਮਸੂਦ ਅਜਹਰ? ਜਾਂ ਫਿਰ ਪਾਕਿਸਤਾਨ ਦੀ ਹੈ ਕੋਈ ਨਵੀਂ ਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੂੰਖਾਰ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨੇ ਮੌਲਾਨਾ ਮਸੂਦ ਅਜਹਰ ਦੀ ਮੌਤ ਦੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ  2 ਮਾਰਚ ਨੂੰ ਅਤਿਵਾਦ...

Masood Azhar

ਨਵੀਂ ਦਿੱਲੀ : ਖੂੰਖਾਰ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨੇ ਮੌਲਾਨਾ ਮਸੂਦ ਅਜਹਰ ਦੀ ਮੌਤ ਦੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ  2 ਮਾਰਚ ਨੂੰ ਅਤਿਵਾਦ ਦੇ ਸੌਦਾਗਰ ਮਸੂਦ ਅਜਹਰ ਦੀ ਪਾਕਿਸਤਾਨੀ ਫ਼ੌਜ ਦੇ ਇਸਲਾਮਾਬਾਦ ਹਸਪਤਾਲ ਵਿਚ ਮੌਤ ਹੋ ਗਈ ਹੈ।  ਹਾਲਾਂਕਿ ਹੁਣ ਤੱਕ ਇਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪਾਕਿਸਤਾਨ ਸਰਕਾਰ ਅਤੇ ਫੌਜ ਨੇ ਵੀ ਮਸੂਦ ਅਜਹਰ ਦੀ ਮੌਤ ਦੀ ਖਬਰ ‘ਤੇ ਚੁੱਪੀ ਵਟ ਰੱਖੀ ਹੈ। ਹਾਲਾਂਕਿ ਸੂਤਰਾਂ ਨੇ ਮਸੂਦ ਅਜਹਰ ਦੇ ਮਾਰੇ ਜਾਣ ਦੀ ਖਬਰ ਦਾ ਖੰਡਨ ਕੀਤਾ ਹੈ। ਸੂਤਰਾਂ ਮੁਤਾਬਕ ਮਸੂਦ ਅਜਹਰ ਜਿੰਦਾ ਹੈ, ਪਰ ਉਸਦੀ ਤਬੀਅਤ ਨਾਜੁਕ ਹੈ।

ਉਸਦੇ ਲੀਵਰ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਮੁਹੰਮਦ ਨੇ ਵੀ ਮਸੂਦ ਅਜਹਰ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੌਲਾਨਾ ਮਸੂਦ ਅਜਹਰ ਦੇ ਬੀਮਾਰ ਹੋਣ ਦਾ ਦਾਅਵਾ ਕੀਤਾ ਸੀ। ਅਜਿਹੇ ਵਿਚ ਮਸੂਦ ਅਜਹਰ  ਦੇ ਮਰਨੇ ਦੀ ਖਬਰ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ‘ਤੇ ਸਵਾਲ ਕਰ ਰਹੇ ਹਨ। ਹਾਲ ਹੀ ਵਿਚ ਬਾਲਾਕੋਟ ਵਿਚ ਹੋਈ ਏਅਰ ਸਟ੍ਰਾਈਕ ਵਿਚ ਵੀ ਉਸਦੇ ਮਾਰੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਉਥੇ ਹੀ, ਰੱਖਿਆ ਮਾਹਰ ਮਸੂਦ ਅਜਹਰ  ਦੇ ਮਾਰੇ ਜਾਣ ਦੀ ਖਬਰ ਨੂੰ ਪਾਕਿਸਤਾਨ ਦੀ ਚਾਲ ਮੰਨ ਰਹੇ ਹਨ।

ਦੱਸ ਦਈਏ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ਦਾ ਜੈਸ਼-ਏ-ਮੁਹੰਮਦ ਅਤੇ ਉਸਦੇ ਸਰਗਨਾ ‘ਤੇ ਕਾਰਵਾਈ ਦਾ ਪਾਕਿਸਤਾਨ ‘ਤੇ ਜਬਰਦਸਤ ਦਬਾਅ ਹੈ। ਮੰਨਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਦਬਾਅ ਤੋਂ ਬਚਣ ਲਈ ਪਾਕਿਸਤਾਨ ਨੇ ਮਸੂਦ ਅਜਹਰ  ਦੇ ਮਾਰੇ ਜਾਣ ਦੀ ਅਫਵਾਹ ਉਡਾਈ ਹੈ। ਟਵਿਟਰ ‘ਤੇ ਮਸੂਦ ਅਜਹਰ  ਦੇ ਮਰਨ ਦੀ ਖਬਰ ਫ਼ੈਲ ਕਰ ਰਹੀ ਹੈ।

ਲੋਕ ਇਸ ਖਬਰ ਨੂੰ ਖੂਬ ਟਵੀਟ ਅਤੇ ਰਿਟਵੀਟ ਕਰ ਰਹੇ ਹਨ। ਟਵਿਟਰ ਯੂਜਰ ਦੇਵਕਾ ਨੇ ਟਵੀਟ ਕੀਤਾ ਕਿ ਭਾਰਤੀ ਮੀਡੀਆ ਫਿਰ ਤੋਂ ਪਾਕਿਸਤਾਨ  ਦੇ ਪ੍ਰੋਪੇਗੈਂਡਾ ਨੂੰ ਚਲਾ ਰਹੀ ਹੈ। ਮਸੂਦ ਅਜਹਰ ਜਿੰਦਾ ਵੀ ਹੈ ਜਾਂ ਨਹੀਂ, ਪਰ ਬਿਨਾਂ ਕਿਸੇ ਖੁਫੀਆ ਜਾਣਕਾਰੀ ਦੇ ਮਸੂਦ ਨੂੰ ਮਰਿਆ ਦੱਸਣਾ ਮੂਰਖਤਾ ਹੈ। ਯਾਦ ਰਹੇ ਕਿ ਪਾਕਿਸਤਾਨ ਮਸੂਦ ਅਜਹਰ ਨੂੰ ਅੰਤਰਰਾਸ਼ਟਰੀ ਦਬਾਅ ਤੋਂ ਬਚਾ ਰਿਹਾ ਹੈ।