ਪੁਲਵਾਮਾ ਹਮਲਾ : ਸ਼ਹੀਦਾਂ ਦੇ ਪਰਿਵਾਰਾਂ ਲਈ ਜੋੜ ਰਹੇ ਸੀ ਪੈਸੇ, ਕਲਾਕਾਰਾਂ ਤੇ ਹੋਈ ਨੋਟਾਂ ਦੀ ਬਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਕੁੱਝ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਕੀਤੇ ਜਾ ਰਹੇ ਹਨ। ਈਵੈਂਟ ਦੌਰਾਨ ਕਲਾਕਾਰਾਂ ‘ਤੇ ਨੋਟਾਂ ਦੀ ਬਾਰਿਸ਼ ਕੀਤੀ ਜਾ ਰਹੀ ਹੈ

Charity Event

ਗੁਜਰਾਤ : ਗੁਜਰਾਤ ਵਿਚ ਹੋਏ ਇਕ ਪ੍ਰੋਗਰਾਮ ਦੇ ਕੁੱਝ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਕੀਤੇ ਜਾ ਰਹੇ ਹਨ। ਵੀਡੀਓ ਵਿਚ ਸਾਫ ਦਿਖ ਰਿਹਾ ਹੈ ਕਿ ਇਕ ਈਵੈਂਟ ਦੌਰਾਨ ਕਲਾਕਾਰਾਂ ‘ਤੇ ਨੋਟਾਂ ਦੀ ਬਾਰਿਸ਼ ਕੀਤੀ ਜਾ ਰਹੀ ਹੈ। ਦਰਅਸਲ ਇਹ ਵੀਡੀਓ ਗੁਜਰਾਤ ਦੇ ਭਰੂਚ ਵਿਚ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਕੀਤੇ ਗਏ ਦਾਨ ਸਮਾਗਮ ਦੀ ਹੈ। ਇਸ ਸਮਾਗਮ ਵਿਚ ਕਲਾਕਾਰਾਂ ਪਰ ਨੋਟਾਂ ਦੀ ਬਾਰਿਸ਼ ਕੀਤੀ ਗਈ।

ਜਾਣਕਾਰੀ ਮੁਤਾਬਿਕ ਪ੍ਰੋਗਰਾਮ ਵਿਚ ਆਏ ਕਲਾਕਾਰਾਂ ਨੇ ਕਿਸੇ ਵੀ ਤਰ੍ਹਾਂ ਦੇ ਪੈਸੇ ਨਹੀਂ ਲਏ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੀ ਕੋਈ ਵੀਡੀਓ ਸਾਹਮਣੇ ਆਈ ਹੈ। ਹਾਲ ਹੀ ਵਿਚ ਉੱਤਰਾਖੰਡ ਦਾ ਵੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲ ਰਿਹਾ ਸੀ, ਜਿਸ ਵਿਚ ਕੁਝ ਨੇਤਾ ਨੋਟਾਂ ਦੀ ਬਾਰਿਸ਼ ਕਰਦੇ ਨਜ਼ਰ ਆਏ ਸੀ।

ਵੀਡੀਓ ਵਿਚ ਕੁਝ ਕਾਂਗਰਸੀ ਨੇਤਾ ਹਰੀਸ਼ ਰਾਵਤ ਦੇ ਬੇਟੇ ‘ਤੇ ਨੋਟ ਉਡਾਉਂਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਕਈ ਵਾਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ ਜਦ ਕਲਾਕਾਰਾਂ ਤੇ ਪੈਸਿਆਂ ਦੀ ਬਾਰਿਸ਼ ਕੀਤੀ ਗਈ ਹੋਵੇ। ਇਹ ਵੀ ਦੇਖਿਆ ਗਿਆ ਹੈ ਕਿ ਅਜਿਹੇ ਵੀਡੀਓ ਜ਼ਿਆਦਾਤਰ ਗੁਜਰਾਤ ਦੇ ਹੀ ਹੁੰਦੇ ਹਨ। ਇਸ ਈਵੈਂਟ ਵਿਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਹ ਈਵੈਂਟ 14 ਫਰਵਰੀ ਨੂੰ ਪੁਲਵਾਮਾ ਵਿਚ ਸ਼ਹੀਦ ਹੋਏ 40 ਸੀਆਰਪੀਐਫ ਜਵਾਨਾਂ ਲਈ ਰੱਖਿਆ ਗਿਆ। ਇਸ ਈਵੈਂਟ ਤੋਂ ਜੁੜੇ ਪੈਸਿਆਂ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ।