ਪੁਲਵਾਮਾ ਹਮਲਾ : ਪਾਕਿ ਵਿਦੇਸ਼ ਮੰਤਰੀ ਨੇ ਮੁਲਤਵੀ ਕੀਤੀ ਜਾਪਾਨ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਵਾਮਾ ਆਤਿਵਾਦੀ ਹਮਲੇ ਤੋ ਬਾਅਦ ਭਾਰਤ ਦੇ ਨਾਲ ਤਨਾਅ ਦੇ ਮੱਦੇਨਜਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੀ ਜਾਪਾਨ ਯਾਤਰਾ ਨੂੰ ਮੁਲਤਵੀ ਕਰ ਦਿੱਤਾ।

Shah Mehmood Qureshi

ਪੁਲਵਾਮਾ ਆਤਿਵਾਦੀ ਹਮਲੇ ਤੋ ਬਾਅਦ ਭਾਰਤ ਦੇ ਨਾਲ ਤਨਾਅ ਦੇ ਮੱਦੇਨਜਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੀ ਜਾਪਾਨ ਯਾਤਰਾ ਨੂੰ ਮੁਲਤਵੀ ਕਰ ਦਿੱਤਾ। ਕੁਰੈਸ਼ੀ ਨੇ ਅਪਣੇ ਜਪਾਨੀ ਸਮਕਸ਼ਕਾਂ ਨੂੰ ਟੈਲੀਫੋਨ ਕੀਤਾ ਤੇ ਉਨ੍ਹਾਂ ਨੂੰ ਟੋਕਿਓ ਦੀ ਅਪਣੀ ਆਧਿਕਾਰਿਕ ਯਾਤਰਾ ਨੂੰ ਮੁਲਤਵੀ ਕੀਤੇ ਜਾਣ ਦੇ ਕਾਰਨ ਦੇ ਬਾਰੇ ਦੱਸਿਆ।

ਰੇਡੀਓ ਪਾਕਿਸਤਾਨ ਦੀ ਖਬਰ ਦੇ ਮੁਤਾਬਿਕ ਕੁਰੈਸ਼ੀ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਸਣੇ ਦੱਖਣ ਏਸ਼ੀਆਈ ਖੇਤਰ ਵਿਚ ਸਥਿਤੀ ਤਨਾਅ ਭਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਸੰਵੇਦਨਸ਼ੀਲ ਸਥਿਤੀ ਵਿਚ ਉਨ੍ਹਾਂ ਦਾ ਦੇਸ਼ ਵਿਚ ਰਹਿਣਾ ਮਹੱਤਵਪੂਰਣ ਤੇ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ, ਮੈਂ ਸੰਯੁਕਤ ਰਾਸ਼ਟਰ ਦੇ ਮਹਾਸਚਿਵ ਨੂੰ ਚਿੱਠੀ ਲਿਖੀ ਹੈ ਤੇ ਉਨ੍ਹਾਂ ਨੂੰ ਤਨਾਅ ਨੂੰ ਘੱਟ ਕਰਨ ਵਿਚ ਅਪਣੀ ਭੂਮਿਕਾ ਨਿਭਾਉਣ ਲਈ ਅਨੁਰੋਧ ਕੀਤਾ ਹੈ ਤੇ ਜਾਪਾਨ ਤੋਂ ਵੀ ਅਜਿਹਾ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਅਨੁਰੋਧ ਕਰਦਾ ਹਾਂ।

 ਦੋਨਾਂ ਵਿਦੇਸ਼ ਮੰਤਰੀਆਂ ਨੇ ਜਲਦ ਤੋਂ ਜਲਦ ਯਾਤਰਾ ਦਾ ਪ੍ਰੋਗਰਾਮ ਫਿਰ ਤੋਂ ਤੈਅ ਕਰਨ ਤੇ ਸਹਿਮਤੀ ਜਤਾਈ ਹੈ। ਪਿਛਲੇ ਹਫ਼ਤੇ ਵਿਦੇਸ਼ ਦਫ਼ਤਰ ਨੇ ਘੋਸ਼ਣਾ ਕੀਤੀ ਸੀ ਕਿ ਕੁਰੈਸ਼ੀ 24 ਫਰਵਰੀ ਤੋਂ 27 ਫਰਵਰੀ ਤੱਕ ਜਾਪਾਨ ਦੀ ਯਾਤਰਾ ਕਰਨਗੇ ਤੇ ਅਪਣੇ ਸਮਕਸ਼ਕ ਤੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਕਰਨਗੇ ।ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਪਾਕਿਸਤਾਨ ਦੇ ਆਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਇੱਕ ਵਾਹਨ ਨੂੰ ਸੁਰੱਖਿਆ ਬਲਾਂ ਦੀ ਬਸ ਨਾਲ ਟਕਰਾ ਦਿੱਤਾ ਸੀ ਜਿਸ  ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸੀ।