ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਰੰਟ ਜਾਰੀ.....
ਕਾਨੂੰਨੀ ਦਾਅ-ਪੇਚਾਂ ਜ਼ਰੀਏ ਟਲਦੀ ਆ ਰਹੀ ਹੈ ਫਾਂਸੀ
ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਜਾਰੀ, 20 ਮਾਰਚ ਦਿਨ ਸ਼ੁਕਰਵਾਰ ਨੂੰ ਦਿੱਤੀ ਜਾਵੇਗੀ ਫਾਂਸੀ. ਸਵੇਰੇ 5:30 ਵਜੇ ਹੋਵੇਗੀ ਚਾਰੇ ਦੋਸ਼ੀਆਂ ਨੂੰ ਫਾਂਸੀ, ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤਾ ਨਵਾਂ ਡੈੱਥ ਵਾਰੰਟ, ਨਿਰਭਿਆ ਕੇਸ ਦੇ ਦੋਸ਼ੀਆਂ ਵਲੋਂ ਕਾਨੂੰਨੀ ਦਾਅ-ਪੇਚਾਂ ਦੇ ਆਸਰੇ ਸ਼ੁਰੂ ਕੀਤਾ ਚੂਹਾ-ਬਿੱਲੀ ਦਾ ਖੇਡ ਹੁਣ ਖ਼ਤਮ ਹੋ ਗਿਆ ਹੈ। ਇਸ ਕੇਸ ਦੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਵੀ ਰਾਸ਼ਟਰਪਤੀ ਨੇ ਕੱਲ੍ਹ ਖਾਰਜ ਕਰ ਦਿਤੀ ਸੀ। ਜਦਕਿ ਬਾਕੀ ਤਿੰਨ ਦੋਸ਼ੀਆਂ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਵਲੋਂ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ।
ਕਾਬਲੇਗੌਰ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ ਸਾਢੇ 5 ਵਜੇ ਫ਼ਾਂਸੀ 'ਤੇ ਲਟਕਾਉਣ ਲਈ ਲੈਥ ਵਾਰੰਟ ਜਾਰੀ ਹੋਏ ਹਨ। ਪਰ ਸੋਮਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲਗਾ ਦਿਤੀ ਸੀ। ਪਵਨ ਗੁਪਤਾ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਹੋਈ ਸੀ, ਜਿਸ ਦੇ ਅਧਾਰ 'ਤੇ ਅਦਾਲਤ ਨੇ ਫਾਂਸੀ 'ਤੇ ਰੋਕ ਲਾ ਦਿਤੀ ਸੀ।
ਪਰ ਬੁੱਧਵਾਰ ਨੂੰ ਰਾਸ਼ਟਰਪਤੀ ਨੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਵੀ ਖਾਰਜ ਕਰ ਦਿਤੀ ਸੀ। ਹੁਣ ਨਿਰਭਿਆ ਦੇ ਦੋਸ਼ੀਆਂ ਕੋਲ ਫ਼ਾਂਸੀ ਤੋਂ ਬਚਣ ਲਈ ਕੋਈ ਵੀ ਰਸਤਾ ਬਾਕੀ ਨਹੀਂ ਬਚਿਆ। ਅਜਿਹਾ ਤੀਸਰੀ ਵਾਰ ਹੋਇਆ ਸੀ ਜਦੋਂ ਦੋਸ਼ੀਆਂ ਦੀ ਫ਼ਾਂਸੀ 'ਤੇ ਰੋਕ ਲੱਗੀ ਹੋਵੇ।
ਇਸ ਤੋਂ ਪਹਿਲਾਂ 22 ਜਨਵਰੀ ਨੂੰ ਵੀ ਫਾਂਸੀ ਦੀ ਤਰੀਕ ਤਹਿ ਕੀਤੀ ਗਈ ਸੀ। ਇਸ ਤੋਂ ਬਾਅਦ 2 ਫ਼ਰਵਰੀ ਨੂੰ ਫਾਂਸੀ ਦੀ ਤਰੀਕ ਮਿਥੀ ਗਈ। ਪਰ ਦੋਸ਼ੀਆਂ ਦੇ ਵਕੀਲ ਨੇ ਕਾਨੂੰਨੀ ਦਾਅ-ਪੇਚਾਂ ਦਾ ਫ਼ਾਇਦਾ ਉਠਾਉਂਦਿਆਂ ਇਨ੍ਹਾਂ ਤਰੀਕਾਂ ਨੂੰ ਵੀ ਫਾਂਸੀ ਰੱਦ ਕਰਵਾ ਦਿਤਾ ਸੀ।