ਨੈਸ਼ਨਲ ਹਾਈਵੇ 'ਤੇ ਬਾਡੀ ਬਿਲਡਰ ਨੂੰ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾੜੀ ਜਿਹੀ ਗਲਤੀ ਨੌਜਵਾਨ ਦੀ ਲੈ ਸਕਦੀ ਸੀ ਜਾਨ

photo

 

ਅਜਮੇਰ: ਅਜਮੇਰ 'ਚ ਹਾਈਵੇਅ 'ਤੇ ਇਕ ਬਾਡੀ ਬਿਲਡਰ ਨੂੰ ਸਟੰਟ ਕਰਨਾ ਮਹਿੰਗਾ ਪੈ ਗਿਆ। ਮਸ਼ਹੂਰ ਹੋਣ ਲਈ ਉਨ੍ਹਾਂ ਨੇ ਇਸ ਸਟੰਟ ਦੀ ਰੀਲ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਇਧਰ ਜਿਵੇਂ ਹੀ ਇਹ ਵੀਡੀਓ ਪੁਲਿਸ ਕੋਲ ਪਹੁੰਚੀ ਤਾਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਸਟੰਟਮੈਨ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ: ਮੇਕਅੱਪ ਨਾਲ ਵਿਗੜ ਗਿਆ ਲਾੜੀ ਦਾ ਚਿਹਰਾ, ਦੇਖਦੇ ਹੀ ਲਾੜੇ ਨੇ ਵਿਆਹ ਤੋਂ ਕੀਤਾ ਇਨਕਾਰ

ਮਾਮਲਾ ਅਜਮੇਰ ਦੇ ਮਦਨਗੰਜ ਥਾਣਾ ਖੇਤਰ ਦੇ ਅਧੀਨ ਨੈਸ਼ਨਲ ਹਾਈਵੇ-8 ਦੇ ਨਸੀਰਾਬਾਦ ਪੁਲ ਦਾ ਹੈ। ਵੀਡੀਓ ਕਰੀਬ 15 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਸਟੇਸ਼ਨ ਇੰਚਾਰਜ ਨੇਮੀਚੰਦ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ-8 'ਤੇ ਨਸੀਰਾਬਾਦ ਪੁਲ ਨੇੜੇ ਸਿਗਨਲ ਬੋਰਡ 'ਤੇ ਲਟਕ ਕੇ ਸਟੰਟ ਕਰਦੇ ਇਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਸੀ। ਉਹ ਬੋਰਡ 'ਤੇ ਪੁਸ਼-ਅੱਪ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ 'ਤੇ ਪਤਾ ਲੱਗਾ ਕਿ ਇਸ ਦੌਰਾਨ ਕੁਝ ਵਾਹਨ ਵੀ ਉਥੋਂ ਲੰਘ ਰਹੇ ਸਨ। ਜਾਂਚ ਕਰਨ 'ਤੇ ਨੌਜਵਾਨ ਦੀ ਪਛਾਣ ਨੌਰਤ ਗੁਰਜਰ (20) ਪੁੱਤਰ ਪੱਪੂ ਲਾਲ ਗੁਰਜਰ ਵਾਸੀ ਨਵਾਂ ਪਿੰਡ ਵਜੋਂ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ:  ਲੁਧਿਆਣਾ 'ਚ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਮੌਤ, ਪਰਿਵਾਰ ਨੂੰ ਕਤਲ ਦੀ ਸ਼ੱਕ  

ਪੁਲਿਸ ਮੁਤਾਬਕ ਮੁਲਜ਼ਮ ਚਾਹ ਦਾ ਖੋਖਾ ਚਲਾਉਂਦਾ ਹੈ ਅਤੇ ਬਾਡੀ ਬਿਲਡਿੰਗ ਦਾ ਬਹੁਤ ਸ਼ੌਕੀਨ ਹੈ। ਉਸ ਨੇ ਅਜਿਹਾ ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਹਾਸਲ ਕਰਨ ਲਈ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਕਾਫੀ ਦੇਰ ਤੱਕ ਬੋਰਡ 'ਤੇ ਲਟਕਦਾ ਰਿਹਾ। ਦੇਖਣ 'ਤੇ ਪਤਾ ਲੱਗਾ ਕਿ ਛੋਟੀ ਜਿਹੀ ਗਲਤੀ ਨਾਲ ਜਾਨ ਵੀ ਜਾ ਸਕਦੀ ਸੀ। ਅਜਮੇਰ ਦੇ ਐਸਪੀ ਚੂਨਾਰਾਮ ਜਾਟ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਭਰ ਵਿੱਚ ਸੋਸ਼ਲ ਮੀਡੀਆ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸੜਕ 'ਤੇ ਜਾਂ ਹੋਰ ਥਾਵਾਂ 'ਤੇ ਸਟੰਟ ਕਰਦੇ ਹੋਏ ਵੀਡੀਓ ਅਪਲੋਡ ਕਰਨ ਵਾਲੇ ਵਿਰੁੱਧ ਪੁਲਿਸ ਕਾਰਵਾਈ ਕਰ ਰਹੀ ਹੈ। ਨਾਲ ਹੀ ਹਥਿਆਰਾਂ ਨਾਲ ਵੀਡੀਓ ਅਪਲੋਡ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।