ਥਾਰ ਜੀਪ ’ਤੇ ਕੁੜੀ ਨੂੰ ਬਿਠਾ ਕੇ ਬਣਾ ਰਹੇ ਸੀ ਰੀਲ, ਟਰੈਫਿਕ ਪੁਲਿਸ ਨੇ ਕੱਟਿਆ 18 ਹਜ਼ਾਰ 500 ਰੁਪਏ ਦਾ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ।

photo

 

ਉੱਤਰ ਪ੍ਰਦੇਸ਼ : ਥਾਰ ਜੀਪ ਦੀ ਛੱਤ 'ਤੇ ਇਕ ਲੜਕੀ ਨੂੰ ਬਿਠਾ ਕੇ ਰੀਲ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੈਪੁਰ ਨੰਬਰ ਵਾਲੀ ਥਾਰ ਕਾਰ ਦੀ ਛੱਤ 'ਤੇ ਇਕ ਲੜਕੀ ਬੈਠੀ ਹੈ। 3 ਮੁੰਡੇ ਰੀਲਾਂ ਬਣਾ ਰਹੇ ਸਨ। ਲੋਕਾਂ ਨੇ ਕਮਿਸ਼ਨਰੇਟ ਅਤੇ ਟ੍ਰੈਫਿਕ ਪੁਲਿਸ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਟ੍ਰੈਫਿਕ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਕੇ ਥਾਰ ਜੀਪ ਦੀ ਪਛਾਣ ਕੀਤੀ। ਇਹ ਜੀਪ ਜੈਪੁਰ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਸੀ। ਟਰੈਫਿਕ ਪੁਲੀਸ ਨੇ ਜੀਪ ਦੇ ਮਾਲਕ ਦਾ 18,500 ਰੁਪਏ ਦਾ ਚਲਾਨ ਕੀਤਾ ਹੈ।

ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਇਹ ਲੋਕ ਥਾਰ ਦੀ ਜੀਪ 'ਤੇ ਬੈਠੇ ਚਾਰ ਨੌਜਵਾਨ ਅਤੇ ਇਕ ਲੜਕੀ ਦੀ ਵੀਡੀਓ ਬਣਾ ਰਹੇ ਸਨ। ਥਾਰ ਵਿੱਚ ਗੀਤ ਵੀ ਉੱਚੀ-ਉੱਚੀ ਵਜਾਏ ਜਾ ਰਹੇ ਸਨ। ਇਸ ਤੋਂ ਬਾਅਦ ਟਰੈਫਿਕ ਵਿਭਾਗ ਨੇ ਉਨ੍ਹਾਂ ਦਾ ਚਲਾਨ ਕੀਤਾ। ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ।

ਡੀਸੀਪੀ ਨੇ ਦੱਸਿਆ ਕਿ ਕਾਰ ਜੈਪੁਰ ਆਰਟੀਓ ਫਸਟ ਤੋਂ ਰਜਿਸਟਰਡ ਹੈ। ਇਹ ਕਰੀਬ 7 ਮਹੀਨੇ ਪਹਿਲਾਂ ਜੈਪੁਰ ਆਰਟੀਓ ਤੋਂ ਸਾਜੂ ਦੇ ਨਾਂ 'ਤੇ ਰਜਿਸਟਰਡ ਹੋਇਆ ਸੀ।