ਕਨਿਕਾ ਲਈ ਆਈ ਵੱਡੀ ਖੁਸ਼ੀ ਦੀ ਖ਼ਬਰ, ਰਿਪੋਰਟ ਆਈ ਨੈਗਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਦੀ ਪਿਛਲੇ ਦਿਨੀ ਕਰੋਨਾ ਦੀ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਜਿੱਥੇ ਇਕ ਵਾਰ ਪੂਰੇ ਬਾਲੀਵੁੱਡ ਵਿਚ ਹੰਗਾਮਾ ਹੋ ਗਿਆ ਸੀ

kanika kapoor

ਲਖਨਊ : ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਦੀ ਪਿਛਲੇ ਦਿਨੀ ਕਰੋਨਾ ਦੀ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਜਿੱਥੇ ਇਕ ਵਾਰ ਪੂਰੇ ਬਾਲੀਵੁੱਡ ਵਿਚ ਹੰਗਾਮਾ ਹੋ ਗਿਆ ਸੀ ਉਥੇ ਹੀ ਹੁਣ ਕਨਿਕਾ ਦੇ ਲਈ ਰਾਹਤ ਦੀ ਖਬਰ ਆਈ ਹੈ ਜਿਸ ਵਿਚ ਉਸ ਦੀ ਰਿਪੋਰਟ ਨੈਗਟਿਵ ਆਈ ਹੈ। ਦੱਸ ਦੱਈਏ ਕਿ ਕਨਿਕਾ 9 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਸੀ । ਜਿਸ ਤੋਂ ਬਾਅਦ ਉਹ ਕਈ ਪਾਰਟੀਆਂ ਵਿਚ ਗਈ ਸੀ।

ਜਦੋਂ ਉਸ ਦੀ ਰਿਪਰੋਟ ਪੌਜਟਿਵ ਆਈ ਤਾਂ ਪੂਰੇ ਦੇਸ਼ ਵਿਚ ਹੰਗਾਮਾਂ ਹੋ ਗਿਆ ਸੀ। ਇਸ ਤੋਂ ਇਲਾਵਾ ਲਖਨਊ ਜਿਸ ਫਲੈਟ ਵਿਚ ਕਨਿਕਾ ਰਹਿੰਦੀ ਸੀ ਉਸ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਇਲਾਜ਼ ਲਈ ਉਸ ਨੂੰ ਐੱਸ.ਪੀ.ਜੀ.ਆਈ ਵਿਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਜੋ ਵੀ ਲੋਕ ਕਨਿਕਾ ਦੇ ਸੰਪਰਕ ਵਿਚ ਆਏ ਸਨ ਉਨ੍ਹਾਂ ਦੀ ਜਾਂਚ ਪੜਤਾਲ ਕਰਕੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਕਨਿਕਾ ਨੇ ਵੀ ਕੁਝ ਦਿਨ ਪਹਿਲਾਂ ਇਸਟਾਗ੍ਰਾਮ ਦੇ ਆਪਣੀ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਗਿਆ ਸੀ ਕਿ ਉਸ ਦੀ ਹਲਾਤ ਵਿਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਸ ਦਾ ਅਗਲਾ ਕਰੋਨਾ ਟੈਸਟ ਨੈਗਟਿਵ ਆਵੇਗਾ।

ਇਸ ਤੋਂ ਇਲਾਵਾ ਕਨਿਕਾ ਦੀ ਸਿਹਤ ਬਾਰੇ ਸੰਜੇ ਗਾਂਧੀ ਇੰਸਟੀਚਿਊਟ  ਆਫ ਮੈਡਕਲ ਸਾਇੰਸ ਦੇ ਡਾਇਰੈਕਟਰ ਡਾ. ਆਰ.ਕੇ ਧੀਮਾਨ ਨੇ ਵੀ ਦੱਸਿਆ ਸੀ ਕਿ ਉਸ ਵਿਚ ਕਰੋਨਾ ਦੇ ਹੁਣ ਕੋਈ ਵੀ ਲੱਛਣ ਨਜ਼ਰ ਨਹੀਂ ਆ ਰਹੇ ਅਤੇ ਉਨ੍ਹਾਂ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਾਫੀ ਚੰਗੀ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।