ਮਨੋਜ ਤਿਵਾੜੀ ਨੇ ਦਿੱਲੀ 'ਚ ਇਕੱਠੀ ਕੀਤੀ ਸੈਂਕੜੇ ਲੋਕਾਂ ਦੀ ਭੀੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਨੇ ਅਪਣੀ ਦਹਿਸ਼ਤ ਫੈਲਾਈ ਹੋਈ...

file photo

ਨਵੀਂ ਦਿੱਲੀ: ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਨੇ ਅਪਣੀ ਦਹਿਸ਼ਤ ਫੈਲਾਈ ਹੋਈ , ਜਿਸ ਦੇ ਚਲਦਿਆਂ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਅਤੇ ਲੋਕਾਂ ਨੂੰ ਆਪੋ ਅਪਣੇ ਘਰਾਂ ਵਿਚ  ਰਹਿਣ ਦੀ ਅਪੀਲ ਕੀਤੀ ਜਾ ਰਹੀ  ਹੈ।

 ਪਰ ਇੰਝ ਲਗਦਾ ਕਿ ਭਾਜਪਾ ਆਗੂਆਂ 'ਤੇ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਹੀਂ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਦੀਆਂ ਇਹ ਤਸਵੀਰਾਂ ਇਹ ਗੱਲ ਦਾ ਪ੍ਰਤੱਖ ਸਬੂਤ ਪੇਸ਼ ਕਰ ਰਹੀਆਂ ਨੇ।

ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਆਪਣੇ ਆਲੇ ਦੁਆਲੇ ਸੈਂਕੜੇ ਲੋਕਾਂ ਦੀ ਭੀੜ ਜਮ੍ਹਾਂ ਕਰੀ ਖੜ੍ਹੇ ਨੇ ਅਤੇ ਉਹ ਲੋਕਾਂ ਨੂੰ ਮਾਸਕ ਵੰਡਦੇ ਹੋਏ ਦਿਖਾਈ ਦੇ ਰਹੇ ਨੇ। ਇਹੀ ਨਹੀਂ, ਇਸ ਦੌਰਾਨ ਉਹ ਕਈ ਔਰਤਾਂ ਦੇ ਮੂੰਹਾਂ 'ਤੇ ਮਾਸਕ ਵੀ ਖ਼ੁਦ ਹੀ ਲਗਾ ਰਹੇ ਨੇ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਦਿੱਲੀ ਵਿਚ ਤਬਲੀਗ਼ੀ ਜਮਾਤ ਅਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਏ ਲੋਕਾਂ ਦੇ ਇਕੱਠ ਨੂੰ ਲੈ ਕੇ ਮਾਮਲੇ ਦਰਜ ਕੀਤੇ ਜਾ ਰਹੇ ਨੇ, ਪਰ ਦੂਜੇ ਪਾਸੇ ਦਿੱਲੀ ਭਾਜਪਾ ਦੇ ਪ੍ਰਧਾਨ ਖ਼ੁਦ ਲੌਕਡਾਊਨ ਦੀ ਉਲੰਘਣਾ ਕਰਕੇ ਸੈਂਕੜੇ ਲੋਕਾਂ ਨੂੰ ਸੜਕਾਂ 'ਤੇ ਜਮ੍ਹਾਂ ਕਰ ਰਹੇ ਨੇ।

ਹੋਰ ਤਾਂ ਹੋਰ ਇਸ ਦੌਰਾਨ ਨਿਯਮਾਂ ਮੁਤਾਬਕ ਤੈਅ ਦੂਰੀ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ। ਲੋਕਾਂ ਦਾ ਕਹਿਣੈ ਕੀ ਹੁਣ ਦਿੱਲੀ ਪੁਲਿਸ ਨੂੰ ਇਹ ਸਭ ਕੁੱਝ ਨਜ਼ਰ ਨਹੀਂ ਆਉਂਦਾ?

ਜਦੋਂ ਦੇਸ਼ ਭਰ ਵਿਚ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਡੰਡੇ ਵਰਸ ਰਹੇ ਨੇ, ਪਰਚੇ ਦਰਜ ਹੋ ਰਹੇ ਨੇ ਤਾਂ ਫਿਰ ਭਾਜਪਾ ਨੇਤਾਵਾਂ ਨੂੰ ਇਹ ਛੋਟ ਕਿਉਂ ਦਿੱਤੀ ਜਾ ਰਹੀ ਹੈ। ਦਿੱਲੀ ਪੁਲਿਸ ਨੂੰ ਮਨੋਜ ਤਿਵਾੜੀ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ।