ਹੁਣ Netflix ਨੇ ਵਧਾਏ ਮਦਦ ਲਈ ਹੱਥ, ਲੋੜਵੰਦਾਂ ਲਈ ਦਿੱਤੇ 7.5 ਕਰੋੜ ਰੁਪਏ
ਕੋਰੋਨਾ ਵਾਇਰਸ ਨੇ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ ਇਸ ਦੇ ਚੱਲਦਿਆ ਮਜ਼ਦੂਰਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਮੁਸੀਬਤ ਉਹਨਾਂ
ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ ਇਸ ਦੇ ਚੱਲਦਿਆ ਮਜ਼ਦੂਰਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਮੁਸੀਬਤ ਉਹਨਾਂ ਲਈ ਦੋ ਵਕਤ ਦੀ ਰੋਟੀ ਦੀ ਹੁੰਦੀ ਹੈ। ਵਾਇਰਸ ਕਰ ਕੇ ਕਈ ਅਮੀਰ ਲੋਕਾਂ ਨੇ, ਸਿਤਾਰਿਆਂ ਨੇ ਦਾਨ ਵੀ ਕੀਤਾ, ਰਾਸ਼ਨ ਵੀ ਵੰਡਿਆ ਅਤੇ ਕਈਆਂ ਨੇ ਲੰਗਰ ਵੀ ਛਕਾਇਆ। ਤੇ ਹੁਣ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ਨੇ ਸ਼ਨੀਵਾਰ ਯਾਨੀ ਅੱਜ 7.5 ਕਰੋੜ ਰੁਪਏ ਦਾਨ ਦੇਣ ਦੀ ਗੱਲ ਕਹੀ ਹੈ। ਨੈੱਟਫਲਿਕਸ ਪ੍ਰੋਡਿਊਸਰ ਗਿਲਡ ਇੰਡੀਆ (PGI) ਰਿਲੀਫ ਫ਼ੰਡ ਵਿਚ 7.5 ਕਰੋੜ ਡੋਨੇਟ ਕਰ ਰਿਹਾ ਹੈ।
ਇਸਦੇ ਜਰੀਏ ਨੈੱਟਫਲਿਕਸ ਐਂਟਰਟੇਨਮੈਂਟ ਇੰਡਸਟਰੀ ਵਿਚ ਕੰਮ ਕਰ ਰਹੇ ਡੇਲੀ ਵੇਜਿਜ਼ ਵਰਕਰਜ਼ ਦੀ ਮਦਦ ਕਰ ਰਿਹਾ ਹੈ। ਨੈੱਟਫਲਿਕਸ ਦੇ ਸਪੋਕਸਪਰਸਨ ਨੇ ਕਿਹਾ, ''ਅਸੀਂ ਟੀ.ਵੀ.ਅਤੇ ਫਿਲਮ ਪ੍ਰੋਡਕਸ਼ਨ ਵਿਚ ਕੰਮ ਕਰ ਰਹੇ ਵਰਕਸ ਜਿਵੇਂ ਇਲੈਕਟ੍ਰੀਸ਼ੀਅਨ, ਕਾਰਪੇਂਟਰ, ਹੇਅਰ ਅਤੇ ਮੇਕਅਪ ਆਰਟਿਸਟ ਸਪਾਟਬੁਏ ਨੂੰ ਸਪੋਰਟ ਕਰਨ ਲਈ ਪ੍ਰੋਡਿਊਸਰ ਗਿਲਡ ਆਫ ਇੰਡੀਆ ਨਾਲ ਕੰਮ ਕਰਨ ਲਈ ਧੰਨਵਾਦੀ ਹਾਂ। ਭਾਰਤ ਵਿਚ ਕਰੂ ਨੇ ਹਮੇਸ਼ਾ ਨੈੱਟਫਲਿਕਸ ਦੀ ਸਫ਼ਲਤਾ ਵਿਚ ਮਹੱਤਪੂਰਨ ਭੂਮਿਕਾ ਨਿਭਾਈ ਹੈ। ਹੁਣ ਅਸੀਂ ਆਪਣਾ ਹਿੱਸਾ ਪਾਉਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ,
ਜਿਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ ਵਿਚ ਸਮਰਥਨ ਦੀ ਲੋੜ ਹੈ।'' ਪੀ. ਜੀ. ਆਈ. ਦੇ ਪ੍ਰੈਜ਼ੀਡੈਂਟ ਸਿਧਾਰਥ ਰਾਏ ਕਪੂਰ ਨੇ ਕਿਹਾ ਕਿ ਅਸੀਂ ਨੈੱਟਫਲਿਕਸ ਯੋਗਦਾਨ ਦੀ ਕਦਰ ਕਰਦੇ ਹਾਂ। ਮੈਨੂੰ ਮਾਣ ਹੈ ਅਤੇ ਨਾਲ ਹੀ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹੜੇ ਇਸ ਵਿਚ ਮਦਦ ਕਰ ਰਹੇ ਹਨ। ਨੈੱਟਫਲਿਕਸ ਦਾ ਇਹ ਯੋਗਦਾਨ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ,
ਜਿਨ੍ਹਾਂ ਨੂੰ ਇਸਦੀ ਸਭ ਤੋਂ ਜ਼ਿਆਦਾ ਲੋੜ ਹੈ।'' ਇਸ ਤੋਂ ਇਲਾਵਾ ਭਾਰਤ ਵਿਚ, ਨੈੱਟਫਲਿਕਸ ਨੇ ਸਾਰੇ ਬਿਲੋ-ਦਿ-ਲਾਇਨ ਕਰੂ ਅਤੇ ਕਾਸਟ ਦੀ ਮਦਦ ਲਈ 4 ਹਫਤਿਆਂ ਤੱਕ ਭੁਗਤਾਨ ਕੀਤਾ ਹੈ, ਜਿਨ੍ਹਾਂ ਭਾਰਤ ਵਿਚ ਸਟ੍ਰੀਮਰ ਦੇ ਪ੍ਰੋਡਕਸ਼ਨ 'ਤੇ ਕੰਮ ਕਰਨ ਲਈ ਨਿਧਾਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 'ਕੋਰੋਨਾ ਵਾਇਰਸ' ਕਾਰਨ ਸਸਪੈਂਡ ਹੋਣਾ ਪਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।