ਦਿੱਲੀ ਦੀ ਡਾਕਟਰ ਦਾ ਕਾਤਲ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਤਲ ਆਪ ਵਾ ਕਰਨ ਜਾ ਰਿਹਾ ਸੀ ਆਤਮ ਹੱਤਿਆ।

Delhi Doctor's Murder Accused Was Caught Trying To Commit Suicide: Cops

ਨਵੀਂ ਦਿੱਲੀ:  ਦਿੱਲੀ ਦੇ ਰਨਜੀਤ ਨਗਰ ਇਲਾਕੇ ਵਿਚ ਮੰਗਲਵਾਰ ਰਾਤ ਇਕ ਔਰਤ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਸਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਇਕ ਕਾਤਲ ਡਾਕਟਰ ਨੂੰ ਪੁਲਿਸ ਨੇ ਉੱਤਰਖੰਡ ਦੇ ਰੁੜਕੀ ਕੋਲ ਉਸ ਵਕਤ ਗ੍ਰਿਫ਼ਤਾਰ ਕੀਤਾ ਜਦੋਂ ਉਹ ਆਤਮ ਹੱਤਿਆ ਕਰਨ ਜਾ ਰਿਹਾ ਸੀ। ਅਸਲ ਵਿਚ ਉਹ ਗਰਿਮਾ ਨੂੰ ਪ੍ਰੇਮ ਕਰਦਾ ਸੀ ਪਰ ਗਰਿਮਾ ਉਸ ਨੂੰ ਪ੍ਰੇਮ ਨਹੀਂ ਕਰਦੀ ਸੀ।

ਚੰਦਰਪ੍ਰਕਾਸ਼ ਨੇ ਗਰਿਮਾ ਨੂੰ ਕਿਰਾਏ ’ਤੇ ਕਮਰਾ ਲੈ ਕੇ ਦਿੱਤਾ ਅਤੇ ਉਸੇ ਮੰਜ਼ਿਲ ’ਤੇ ਉਸ ਨੇ ਤੇ ਉਸ ਦੇ ਦੋਸਤ ਨੇ ਵੀ ਕਮਰਾ ਲਿਆ। ਗਰਿਮਾ ਕਿਸੇ ਹੋਰ ਦੇ ਪ੍ਰਭਾਵ ਹੇਠ ਸੀ। ਉਹ ਦੋਵੇਂ ਅਕਸਰ ਇਕੱਠੇ ਘੁੰਮਦੇ ਸਨ। ਇਹ ਚੰਦਰਪ੍ਰਕਾਸ਼ ਨੂੰ ਬਿਲਕੁੱਲ ਵੀ ਚੰਗਾ ਨਹੀਂ ਸੀ ਲਗਦਾ ਜਿਸ ਤੋਂ ਬਾਅਦ ਉਹਨਾਂ ਵਿਚ ਝਗੜਾ ਹੋ ਗਿਆ। ਗਰਿਮਾ ਉਸ ਕਮਰੇ ਨੂੰ ਛੱਡਣਾ ਚਾਹੁੰਦੀ ਸੀ ਪਰ ਉਸ ਨੂੰ ਘਟ ਕਿਰਾਏ ’ਤੇ ਹੋਰ ਕੋਈ ਕਮਰਾ ਨਹੀਂ ਮਿਲ ਰਿਹਾ ਸੀ।

ਕਤਲ ਵਾਲੇ ਦਿਨ ਦੋਵਾਂ ਵਿਚਕਾਰ ਝਗੜਾ ਹੋਇਆ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਕਾਤਲ ਹਰਿਦੁਆਰ ਦੇ ਇਕ ਹੋਟਲ ਵਿਚ ਰੁੱਕ ਜਾਂਦਾ ਹੈ। ਇਸ ਤੋਂ ਬਾਅਦ ਉਹ ਅਪਣੇ ਪਰਵਾਰ ਨੂੰ ਫੋਨ ਕਰਦਾ ਹੈ ਤੇ ਆਤਮ ਹੱਤਿਆ ਕਰਨ ਬਾਰੇ ਬੋਲਦਾ ਹੈ। ਚੰਦਰਪ੍ਰਕਾਸ਼ ਨੇ ਪੁਲਿਸ ਨੂੰ ਦਸਿਆ ਕਿ ਦਿਲੀ ਦੇ ਜਿਹੜੇ ਐਨਸੀ ਜੋਸ਼ੀ ਹਸਪਤਾਲ ਵਿਚ ਉਹ ਬਤੌਰ ਰੈਜੀਡੈਂਟ ਡਾਕਟਰੀ ਕੰਮ ਕਰ ਰਿਹਾ ਸੀ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦਾ ਇਲਾਜ ਵੀ ਕੀਤਾ ਸੀ।

ਕਤਲ ਕਰਨ ਤੋਂ ਬਾਅਦ ਮੈਨੂੰ ਲਗਿਆ ਕਿ ਮੈਨੂੰ ਵੀ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ। ਜਿਸ ਤੋਂ ਬਾਅਦ ਮੈਂ ਹੋਟਲ ਦੇ ਕਮਰੇ ਵਿਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਬਿਜਲੀ ਦੇ ਟ੍ਰਾਂਸਫਰਮਰ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸੋਚਿਆ ਜੇ ਮੈਂ ਇਸ ਨਾਲ ਵੀ ਬਚ ਗਿਆ ਫਿਰ ਕੀ ਹੋਵੇਗਾ।

ਫਿਰ ਮੈਂ ਗੰਗਾ ਕੋਲ ਹੋਟਲ ਦਾ ਪਤਾ ਕੀਤਾ ਅਤੇ ਆਤਮ ਹੱਤਿਆ ਕਰਨ ਲਈ ਗੰਗਾ ਵਲ ਜਾਣ ਲਗਿਆ। ਪਰ ਕ੍ਰਾਇਮ ਬ੍ਰਾਂਚ ਦੀ ਟੀਮ ਲਗਾਤਾਰ ਚੰਦਰਪ੍ਰਕਾਸ਼ ਦੀ ਭਾਲ ਵਿਚ ਜੁਟੀ ਹੋਈ ਸੀ  ਅਤੇ ਰੁੜਕੀ ਕੋਲ ਗੰਗਾ ਕਿਨਾਰੇ ਤੋਂ ਠੀਕ ਉਸ ਸਮੇਂ ਫੜਿਆ ਜਿਸ ਸਮੇਂ ਉਹ ਆਤਮ ਹੱਤਿਆ ਕਰਨ ਜਾ ਰਿਹਾ ਸੀ।