ਪਰਿਵਾਰ ਦੇ ਕਾਤਲ ਅੰਬਾਲਾ ਨਿਵਾਸੀ ਨੂੰ ਹੋਈ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ 2016 ਵਿਚ ਮਾਛੀਵਾੜਾ ਨੇੜੇ ਸਰਹਿੰਦ ਨਹਿਰ ਵਿਚ ਦੋ ਪਰਿਵਾਰਾਂ ਦੇ ਛੇ ਮੈਂਬਰਾਂ ਨੂੰ ਡਬਾਉਣ ਸੰਬੰਧੀ ਦਲਬੀਰ ਸਿੰਘ ਨੂੰ ਸਜ਼ਾ ਸੁਣਾਈ ਹੈ।

Family murderer Ambala resident life imprisonment

ਚੰਡੀਗੜ੍ਹ੍: ਜ਼ਿਲੇ੍ਹ੍ ਦੇ ਵਧੀਕ ਅਤੇ ਸੈਸ਼ਨ ਜੱਜ ਅਮਰ ਪਾਲ ਨੇ ਅਦਾਲਤ ਵਿਚ ਦਲਬੀਰ ਸਿੰਘ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ 2016 ਵਿਚ ਮਾਛੀਵਾੜਾ ਨੇੜੇ ਸਰਹਿੰਦ ਨਹਿਰ ਵਿਚ ਦੋ ਪਰਿਵਾਰਾਂ ਦੇ ਛੇ ਮੈਂਬਰਾਂ ਨੂੰ ਡਬਾਉਣ ਸੰਬੰਧੀ ਦਲਬੀਰ ਸਿੰਘ ਨੂੰ ਸਜ਼ਾ ਸੁਣਾਈ ਹੈ।

ਇਹ ਘਟਨਾ 9 ਫਰਵਰੀ ਨੂੰ ਵਾਪਰੀ ਸੀ ਜਦੋਂ ਦਲਬੀਰ, ਉਸ ਦੀ ਪਤਨੀ ਗੁਰਪੀ੍ਰ੍ਤ ਕੌਰ, ਨਨਾਣ ਮਨਪੀ੍ਰ੍ਤ ਕੌਰ, ਉਸ ਦਾ ਪੁੱਤਰ ਮਨਕਿਰਤ, ਹੋਰ ਰਿਸ਼ਤੇਦਾਰ ਰਾਜਵਿੰਦਰ ਕੌਰ ਅਤੇ ਉਸ ਦਾ ਅੱਠ ਸਾਲਾਂ ਪੁੱਤਰ ਕਮਲਪੀ੍ਰ੍ਤ ਸਿੰਘ, ਪਿੰਡ ਰਤਨਾਨਾ (ਨਵਾਂਸ਼ਹਿਰ) ਇਕ ਵਿਆਹ ਤੇ ਜਾ ਰਹੇ ਸਨ।

ਵਾਪਸ ਆਉਂਦੇ ਹੋਏ ਦਲਬੀਰ ਨੇ ਅਪਣੀ ਪਤਨੀ ਨੂੰ ਵਿਵਾਹਿਕ ਜੀਵਨ ਚ ਚੱਲ ਰਹੇ ਝਗੜਿਆਂ ਤੋਂ ਮੁਕਤ ਕਰਨ ਲਈ ਮਾਰੂਤੀ ਕਾਰ ਨੂੰ ਨਹਿਰ ਵਿਚ ਸੁੱਟ ਦਿੱਤਾ। ਉਸ ਕਾਰ ਵਿਚ ਉਹ ਆਪ ਵੀ ਸੀ ਪਰ ਉਸ ਨੇ ਮੌਕੇ ਤੇ ਛਾਲ ਮਾਰ ਦਿੱਤੀ ਅਤੇ ਰਾਹ ਜਾਂਦੇ ਲੋਕਾਂ ਨੇ ਉਸ ਨੂੰ ਬਚਾ ਲਿਆ।

ਸ਼ੁਰੂ ਵਿਚ, ਪੁਲਿਸ ਨੇ ਇਸ ਨੂੰ ਇਕ ਦੁਰਘਟਨਾ ਵਜੋਂ ਲਿਆ, ਪਰ ਮਨਪੀ੍ਰ੍ਤ ਦੇ ਪਤੀ ਜਗਤਾਰ ਸਿੰਘ, ਜੋ ਇਸ ਮਾਮਲੇ ਵਿਚ ਸ਼ਾਮਲ ਨਹੀਂ ਸਨ, ਨੇ ਦੱਸਿਆ ਕਿ ਦਲਬੀਰ ਸਿੰਘ ਨੇ ਜਾਣ-ਬੁੱਝ ਕੇ ਕਾਰ ਨੂੰ ਨਹਿਰ ਵਿਚ ਸੁੱਟਿਆ ਹੈ।