ਆਦਿਵਾਸੀਆਂ ਦੇ ਵਿਰੋਧ ਵਿਚ ਹੈ ਮੋਦੀ ਸਰਕਾਰ- ਦਿਗਵਿਜੈ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿਗਵਿਜੈ ਸਿੰਘ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਆਦਿਵਾਸੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਬੇਦਖ਼ਲ ਕਰ ਦਿੱਤੈ

Digvijayay singh

ਭੋਪਾਲ: ਮੱਧ ਪ੍ਰਦੇਸ਼ ਦੀ ਭੋਪਾਲ ਸਾਂਸਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਆਦਿਵਾਸੀ ਵਿਰੋਧੀ ਸਰਕਾਰ ਦੱਸਦੇ ਹੋਏ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਆਦਿਵਾਸੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ ਹੈ। ਦਿਗਵਿਜੈ ਸਿੰਘ ਨੇ ਟਵਿਟਰ ਉੱਤੇ ਆਪਣੇ ਸਵਾਲਾਂ ਦੀ ਲੜੀ ਵਿਚ ਅੱਜ ਕੇਂਦਰ ਸਰਕਾਰ ਨੂੰ ਆਦਿਵਾਸੀਆਂ ਨਾਲ ਜੁੜੇ ਸਵਾਲ ਕੀਤੇ।  

ਉਨ੍ਹਾਂ ਨੇ ਕਿਹਾ ਕਿ 2014 ਦੇ ਆਪਣੇ ਘੋਸ਼ਣਾ ਪੱਤਰ ਵਿਚ ਭਾਜਪਾ ਨੇ ਕਿਹਾ ਸੀ ਕਿ ਉਹ ਆਦਿਵਾਸੀਆਂ ਲਈ ਨਵੀਆਂ ਆਰਥਿਕ ਗਤੀਵਿਧੀਆਂ ਸ਼ੁਰੂ ਕਰੇਗੀ।  ਸੁਨਿਸਚਿਤ ਕੀਤਾ ਜਾਵੇਗਾ ਕਿ ਆਦਿਵਾਸੀ ਆਪਣੀ ਧਰਤੀ ਤੋਂ ਅਲੱਗ ਨਾ ਹੋਣ ਪਰ ਮੋਦੀ ਸਰਕਾਰ ਨੇ ਆਦਿਵਾਸੀਆਂ ਨੂੰ ਉਹਨਾਂ ਦੀ ਆਪਣੀ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮੱਧ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ 1.53 ਕਰੋੜ ਆਦਿਵਾਸੀ ਰਹਿ ਰਹੇ ਹਨ ਅਤੇ ਇੱਥੇ ਹੀ ਉਨ੍ਹਾਂ ਤੇ ਸਭ ਤੋਂ ਜ਼ਿਆਦਾ ਅੱਤਿਆਚਾਰ ਵੀ ਹੁੰਦੇ ਹਨ।

ਅੱਤਿਆਚਾਰ ਦੇ ਇਸ ਮਾਮਲਿਆਂ ਵਿਚ ਅਦਾਲਤ ਵਿਚ ਪ੍ਰੀਖਿਆ ਹੀ ਪੂਰੀ ਨਹੀਂ ਹੁੰਦੀ। ਦਿਗਵਿਜੈ ਸਿੰਘ ਨੇ ਸਵਾਲ ਕੀਤਾ ਕਿ ਕੀ ਜੰਗਲਾਤ ਐਕਟ ਵਿਚ ਪ੍ਰਸਤਾਵਿਤ ਸੋਧ ਜੰਗਲ ਅਧਿਕਾਰੀਆਂ ਨੂੰ ਆਦਿਵਾਸੀਆਂ ਨੂੰ ਗੋਲੀ ਮਾਰਨ ਦਾ ਅਸੀਮਤ ਅਧਿਕਾਰ ਨਹੀਂ ਦਿੰਦੇ।  ਕੀ ਇਹ ਜੰਗਲ ਅਧਿਕਾਰੀਆਂ ਨੂੰ ਆਦਿਵਾਸੀਆਂ ਤੋਂ ਅਧਿਕਾਰ ਵਾਪਸ ਲੈਣ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਸਥਾਨ ਬਦਲਣ ਦਾ ਅਧਿਕਾਰ ਨਹੀਂ ਦਿੰਦੇ ਹਨ। ਅਜਿਹੇ ‘ਡਿਕਟੇਟਰਸ਼ਿਪ’ ਵਾਲੇ ਸੋਧ ਕਿਉਂ ਹਨ।