ਗ੍ਰਹਿ ਮੰਤਰਾਲੇ ਨੇ, ਗ੍ਰੀਨ ਤੇ ਓਰੇਂਜ ਜ਼ੋਨ ‘ਚ ਨਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਦਿੱਤੀ ਆਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਝ ਸ਼ਰਤਾਂ ਨਾਲ ਗ੍ਰੀਨ, ਓਰੇਂਜ ਅਤੇ ਰੈੱਡ ਜ਼ੋਨਾਂ ਵਿਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

Lockdown

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ 4 ਮਈ (ਅੱਜ) ਤੋਂ ਸ਼ੁਰੂ ਹੋ ਰਹੇ ਲੌਕਡਾਊਨ ਦੇ ਤੀਜ਼ੇ ਪੜਾਅ ਵਿਚ ਗ੍ਰੀਨ ਅਤੇ ਓਰੇਂਜ ਜ਼ੋਨ ਵਿਚ ਨਾਈ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ ਵੀ ਇਨ੍ਹਾਂ ਖੇਤਰਾਂ ਵਿਚ ਗੈਰ ਜ਼ਰੂਰੀ ਚੀਜ਼ਾਂ ਵੀ ਵੇਚ ਸਕਣਗੀਆਂ ਪਰ ਰੈੱਡ ਜ਼ੋਨ ਵਿਚ, ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਚੀਜ਼ਾਂ ਵੇਚਣ ਦੀ ਆਗਿਆ ਹੈ ਅਤੇ ਇਸ ਦੇ ਨਾਲ ਹੀ ਰੈੱਡ ਜ਼ੋਨ ਵਿਚ ਨਾਈ ਦੀਆਂ ਦੁਕਾਨਾਂ ਅਤੇ ਸੈਲੂਨ ਖੋਲ੍ਹਣ ਦੀ ਵੀ ਆਗਿਆ ਨਹੀਂ ਹੈ।

ਇਸ ਤੋਂ ਇਲਾਵਾ ਕੁਝ ਸ਼ਰਤਾਂ ਨਾਲ ਗ੍ਰੀਨ, ਓਰੇਂਜ ਅਤੇ ਰੈੱਡ ਜ਼ੋਨਾਂ ਵਿਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਲਾਗ ਵਾਲੇ ਇਲਾਕਿਆਂ ਵਿਚ ਇਸ ਦੀ ਆਗਿਆ ਨਹੀਂ ਦਿੱਤੀ ਜਾਏਗੀ। ਦੱਸ ਦੱਈਏ ਕਿ ਗ੍ਰਹਿ ਮੰਤਰਾਲੇ ਵੱਲੋਂ 1 ਮਈ ਨੂੰ ਲੌਕਡਾਊਨ ਵਿਚ 2 ਹਫ਼ਤਿਆਂ ਦਾ ਵਾਧਾ ਕਰਕੇ ਇਸ ਨੂੰ 17 ਮਈ ਤੱਕ ਵਧਾ ਦਿੱਤਾ ਹੈ, ਅਤੇ ਇਸ ਵਿਚ ਬਣਾਏ ਗ੍ਰੀਨ ਅਤੇ ਸੰਤਰੀ ਜ਼ੋਨ ਵਿਚ ਕੁਝ ਰਾਹਤ ਵੀ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ, 1 ਮਈ ਤੱਕ ਦੇਸ਼ ਵਿੱਚ 130 ਰੈਡ ਜ਼ੋਨ ਹਨ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 19 ਰੈਡ ਜੋਨ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 14 ਹਨ. ਸੰਤਰੀ ਖੇਤਰਾਂ ਦੀ ਗਿਣਤੀ 284 ਹੈ ਅਤੇ ਹਰੇ ਖੇਤਰਾਂ ਦੀ ਗਿਣਤੀ 319 ਹੈ। ਰੈੱਡ, ਸੰਤਰੀ ਅਤੇ ਗ੍ਰੀਨ ਜ਼ੋਨ ਵਿਚ ਸ਼ਰਾਬ ਦੀਆਂ ਉਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਜਿਹੜੀਆਂ ਦੁਕਾਨਾਂ ਅਲੱਗ ਹੱਟ ਕੇ ਸਥਿਤ ਹੋਣਗੀਆਂ ਅਤੇ ਇਹ ਦੁਕਾਨਾਂ ਬਜ਼ਾਰ ਜਾਂ ਮਾਲ ਵਿਚ ਸਥਿਤ ਨਹੀਂ ਹੋਣੀਆਂ ਚਾਹੀਦੀਆਂ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਇਹ ਹਦਾਇਤ ਵੀ ਦਿੱਤੀ ਹੈ ਕਿ ਇਨ੍ਹਾਂ ਦੁਕਾਨਾਂ ਵਿਚ ਗ੍ਰਾਹਕਾਂ ਨੂੰ ਘੱਟ ਤੋਂ ਘੱਟ ਛੇ ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ, ਇਸ ਦੇ ਨਾਲ ਹੀ ਇਹ ਵੀ ਸ਼ੁਨਿਸਚਿਤ ਕਰਨਾ ਹੋਵੇਗਾ ਕਿ ਦੁਕਾਨਾਂ ਵਿਚ ਇਕ ਸਮੇਂ ਪੰਜ ਵਿਅਕਤੀਆਂ ਤੋਂ ਵੱਧ ਨਾ ਹੋਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।