ਹਮ ਚਾਕਰ ਗੋਬਿੰਦ ਕੇ ਨੌਜਵਾਨ ਸੇਵਕ ਜਥੇ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਮੁਫ਼ਤ ਆਕਸੀਜਨ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੇ ਭਾਰਤ ਦੇਸ਼ ਵਿਚ ਕਹਿਰ ਮਚਾਇਆ ਹੋਇਆ ਹੈ।

Free oxygen langar for covid patient

ਨਵੀਂ ਦਿੱਲੀ (ਸੁਖਰਾਜ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੇ ਭਾਰਤ ਦੇਸ਼ ਵਿਚ ਕਹਿਰ ਮਚਾਇਆ ਹੋਇਆ ਹੈ। ਲੋਕ ਇਸ ਬਿਮਾਰੀ ਤੋਂ ਤ੍ਰਾਹ-ਤ੍ਰਾਹ ਕਰ ਰਹੇ ਹਨ ਤੇ ਹਸਪਤਾਲਾਂ ਵਿਚ ਕਿਸੇ ਪਾਸੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲ ਰਹੀ।

ਇਸ ਨੂੰ ਵੇਖਦਿਆਂ ਹੋਇਆਂ ’ਹਮ ਚਾਕਰ ਗੋਬਿੰਦ ਕੇ’ ਨੌਜਵਾਨ ਸੇਵਕ ਜੱਥਾ ਜੰਗ ਪੁਰਾ ਦਿੱਲੀ ਵੱਲੋਂ ਇਥੇ ਦੇ ਇਤਿਹਾਸਕ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਕੋਰੋਨਾ ਬਿਮਾਰੀ ਦੇ ਮਰੀਜਾਂ ਲਈ ਮੁਫ਼ਤ ਆਕਸੀਜ਼ਨ ਦਾ ਲੰਗਰ ਲਗਾਇਆ ਗਿਆ ਹੈ, ਜਿਸ ਨਾਲ ਮਰੀਜਾਂ ਨੂੰ ਭਾਰੀ ਰਾਹਤ ਮਿਲ ਰਹੀ ਹੈ, ਜਿੱਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਮਰੀਜਾਂ ਦੀ ਸੇਵਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ, ਉੱਥੇ ਸੇਵਕ ਜੱਥੇ ਦੇ ਨੋਜਵਾਨ ਆਗੂ ਜਸਮੀਰ ਸਿੰਘ ਖਾਲਸਾ (ਜੰਗ ਪੁਰਾ) ਦਾ ਕਹਿਣਾ ਹੈ ਕਿ ਜੋ ਵੀ ਦੁੱਖੀ ਮਰੀਜ਼ ਸਾਡੇ ਕੋਲ ਪਹੁੰਚਦਾ ਹੈ ਅਸੀ ਉਸੇ ਸਮੇਂ ਗੱਡੀ ਵਿਚ ਹੀ ਸਿਲੰਡਰ ਲਗਾ ਉਸ ਨੂੰ ਆਕਸੀਜ਼ਨ ਪ੍ਰਦਾਨ ਕਰਵਾਉਂਦੇ ਹਾਂ, ਜਿਸ ਤੋਂ ਉਹ ਰਾਹਤ ਮਸੂਸ ਕਰਦਾ ਹੈ ਠੀਕ ਹੋਣ ਤੇ ਹੀ ਵਾਪਸ ਆਪਣੇ ਘਰ ਨੂੰ ਪਰਤਦਾ ਹੈ।

ਜਸਮੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸੇਵਾ ਵਿੱਚ ਨਹੀਂ, ਮੁਸ਼ਕਿਲ ਆਕਸੀਜ਼ਨ ਨਾ ਮਿਲਣ ਕਾਰਨ ਆ ਰਹੀ ਹੈ ਜਦ ਸਾਡੇ ਜੱਥੇ ਦੇ ਆਗੂ ਗੈਸ ਸਿਲੰਡਰ ਲੈਣ ਜਾਂਦੇ ਹਨ ਤਾਂ ਰਸਤੇ ਵਿੱਚ ਪੁਲੀਸ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਸਾਨੂੰ ਬਲੈਕ ਵਿਚ ਵੀ ਗੈਸ ਲੈਣੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਜਦ ਤੱਕ ਕੋਰੋਨਾ ਮਹਾਂਮਾਰੀ ਨੂੰ ਠੱਲ ਨਹੀਂ ਪੈਂਦੀ ਸਾਡੀ ਮਨੁੱਖਤਾ ਪ੍ਰਤੀ ਸੇਵਾ ਇਸੇ ਤਰਾਂ ਨਿਰੰਤਰ ਜਾਰੀ ਰਹੇਗੀ।ਇਸ ਸੇਵਾ ਦੀ ਜਿੱਥੇ ਪੁਰੀ ਦਿੱਲੀ ਵਿੱਚ ਲੋਕਾਂ ਵਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ ਉੱਥੇ ਸੋਸਲ ਮੀਡੀਆ ਅਤੇ ਟੀ.ਵੀ ਚੈਨਲਾਂ ਵੱਲੋਂ ਵੀ ਸਿੱਖਾਂ ਦੀ ਸੇਵਾ ਨੂੰ ਸਲਾਹਿਆ ਜਾ ਰਿਹਾ ਹੈ।