ਆਲਟੋ ਕਾਰ 'ਤੇ ਪਲਟਿਆ ਸੀਮਿੰਟ ਨਾਲ ਭਰਿਆ ਟੈਂਕਰ, 7 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਲੋਕ ਗੰਭੀਰ ਜਖ਼ਮੀ

photo

 

ਜੈਪੁਰ: ਰਾਜਸਥਾਨ ਦੇ ਜੈਪੁਰ ਵਿਚ ਵੀਰਵਾਰ ਦੁਪਹਿਰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜੈਪੁਰ 'ਚ ਸੀਮਿੰਟ ਨਾਲ ਭਰਿਆ ਟੈਂਕਰ ਆਲਟੋ ਕਾਰ 'ਤੇ ਪਲਟ ਗਿਆ। ਇਸ ਹਾਦਸੇ ਵਿਚ ਆਲਟੋ ਕਾਰ ਵਿਚ ਸਵਾਰ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਉਥੇ ਹੀ ਤਿੰਨ ਗੰਭੀਰ ਜਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਟਾਇਰ ਫਟਣ ਨਾਲ ਟੈਂਕਰ ਪਲਟ ਗਿਆ। ਹਾਦਸੇ ਵਿੱਚ ਇਕ ਬਾਈਕ ਵੀ ਨੁਕਸਾਨੀ ਗਈ।

ਇਹ ਵੀ ਪੜ੍ਹੋ: ਅਬੋਹਰ 'ਚ 3 ਨਸ਼ਾ ਤਸਕਰ ਕਾਬੂ, 12 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਹੋਏ ਬਰਾਮਦ

ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ ਅਤੇ ਹਾਈਵੇਅ ਜਾਮ ਹੋ ਗਿਆ। ਲੋਕਾਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਹ ਹਾਦਸਾ ਜੈਪੁਰ-ਅਜਮੇਰ ਨੈਸ਼ਨਲ ਹਾਈਵੇ 'ਤੇ ਰਾਮਨਗਰ ਨੇੜੇ ਵਾਪਰਿਆ।

ਇਹ ਵੀ ਪੜ੍ਹੋ: ਜੇਲ 'ਚ ਬੰਦ ਈਰਾਨੀ ਮਹਿਲਾ ਪੱਤਰਕਾਰਾਂ ਨੇ ਜਿੱਤਿਆ ਸੰਯੁਕਤ ਰਾਸ਼ਟਰ ਦਾ ਚੋਟੀ ਦਾ ਪੁਰਸਕਾਰ  

ਜਾਣਕਾਰੀ ਅਨੁਸਾਰ ਹਾਈਵੇਅ ਤੋਂ ਲੰਘ ਰਹੇ ਸੀਮਿੰਟ ਨਾਲ ਭਰੇ ਟੈਂਕਰ ਦਾ ਅਚਾਨਕ ਟਾਇਰ ਫਟ ਗਿਆ। ਟਾਇਰ ਫਟਦੇ ਹੀ ਟੈਂਕਰ ਆਲਟੋ ਕਾਰ 'ਤੇ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਕਰ 'ਚ ਦੱਬਣ ਕਾਰਨ ਕਾਰ ਪੂਰੀ ਤਰ੍ਹਾਂ ਦਬ ਗਈ। ਇਸ ਹਾਦਸੇ 'ਚ ਆਲਟੋ 'ਚ ਸਵਾਰ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ।