ਹੁਣ Swiggy ਕਰੇਗੀ ਸ਼ਰਾਬ ਦੀ ਹੋਮ ਡਲਿਵਰੀ, ਇਨ੍ਹਾਂ ਰਾਜਾਂ 'ਚ ਸੇਵਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਾਬ ਪੀਣ ਵਾਲਿਆਂ ਲਈ ਹੁਣ ਚੰਗੀ ਖਬਰ ਹੈ ਕਿਉਂਕਿ ਹੁਣ ਖਾਣਾ ਡਲਿਵਰ ਕਰਨ ਵਾਲੀ ਕੰਪਨੀ Swiggy ਤੁਹਾਨੂੰ ਘਰ ਵਿਚ ਸ਼ਰਾਬ ਵੀ ਡਲਿਵਰ ਕਰੇਗੀ।

Photo

ਨਵੀਂ ਦਿੱਲੀ : ਸ਼ਰਾਬ ਪੀਣ ਵਾਲਿਆਂ ਲਈ ਹੁਣ ਚੰਗੀ ਖਬਰ ਹੈ ਕਿਉਂਕਿ ਹੁਣ ਖਾਣਾ ਡਲਿਵਰ ਕਰਨ ਵਾਲੀ ਕੰਪਨੀ Swiggy ਤੁਹਾਨੂੰ ਘਰ ਵਿਚ ਸ਼ਰਾਬ ਵੀ ਡਲਿਵਰ ਕਰੇਗੀ। ਸਵੀਗੀ ਨਾਮਕ ਖਾਣਾ ਡਲਿਵਰ ਕਰਨ ਵਾਲੀ ਕੰਪਨੀ ਨੇ ਹੁਣ ਸ਼ਰਾਬ ਨੂੰ ਵੀ ਡਲਿਵਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤਿੰਨ ਰਾਜਾਂ ਵਿਚ ਇਹ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਜਲਦ ਹੀ ਦੂਜੇ ਸ਼ਹਿਰਾਂ ਵਿਚ ਵੀ ਇਸ ਸੇਵਾ ਦਾ ਵਿਸਥਾਰ ਹੋਣ ਵਾਲਾ ਹੈ। Swiggy ਨੇ ਝਾਰਖੰਡ, ਓਡੀਸਾ, ਪੱਛਮੀ ਬੰਗਾਲ ਅਤੇ ਕੋਲਕੱਤਾ  ਵਿਚ ਸ਼ਰਾਬ ਦੀ ਘਰਾਂ ਵਿਚ ਡਲਿਵਰੀ ਸ਼ੁਰੂ ਕਰ ਦਿੱਤੀ ਹੈ।

ਕੰਪਨੀ ਹੁਣ ਜਲਦ ਹੀ ਰਾਜ ਦੇ ਦੂਸਰੇ ਸ਼ਹਿਰਾਂ ਵਿਚ ਇਸ ਸੇਵਾ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਵੱਲੋਂ ਇਕ ਬਿਆਨ ਵਿਚ ਕਿਹਾ ਗਿਆ ਕਿ ਸਵੀਗੀ ਵੱਲੋਂ ਆਪਣੀ ਮੌਜੂਦਾ ਟੈਕਨੋਲਜ਼ੀ ਅਤੇ ਲੌਜਿਸਟਿਕਸ ਦੀ ਵਰਤੋਂ ਸਮਾਜਿਕ ਦੂਰੀ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਨ ਲਈ ਕਰ ਰਹੀ ਹੈ। ਕੰਪਨੀ ਦੇ ਇਕ ਪਰਵਕਤਾ ਦੇ ਵੱਲੋਂ ਕਿਹਾ ਗਿਆ

ਕਿ ਲੌਕਡਾਊਨ ਵਿਚ ਦੁਕਾਨਾਂ ਤੇ ਲੋਕਾਂ ਦੀ ਭੀੜ ਘੱਟ ਕਰਨ ਦੇ ਇਰਾਦੇ ਨਾਲ ਸਵੀਗੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਝਾਰਖ਼ੰਡ ਅਤੇ ਓਡਿਸਾ ਵਿਚ ਸਫਲ ਸ਼ੁਰੂਆਤ ਤੋਂ ਬਾਅਦ ਹੁਣ ਅਸੀਂ ਪੱਛਮੀ ਬੰਗਾਲ ਵਿਚ ਘਰਾਂ ਵਿਚ ਸ਼ਰਾਬ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਹੈ। ਰਾਜ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ ਕੰਪਨੀ ਨੇ ਵੱਡੇ ਸ਼ਹਿਰਾਂ ਵਿਚ ਅਧਿਕਾਰਤ ਪ੍ਰਚੂਨ ਵਿਕਰੇਤਾਵਾਂ ਨਾਲ ਭਾਈਵਾਲੀ ਕੀਤੀ ਹੈ।

ਬੁਲਾਰੇ ਅਨੁਸਾਰ ਇਹ ਕੰਪਨੀ ਪੱਛਮੀ ਬੰਗਾਲ ਸਰਕਾਰ ਨਾਲ ਕੋਲਕਾਤਾ ਵਿਚ ਲੋੜਵੰਦਾਂ ਨੂੰ ਕਰਿਆਨੇ ਦੀਆਂ ਚੀਜ਼ਾਂ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ 'ਲਾਕਡਾਉਨ' ਚ ਮੁਹੱਈਆ ਕਰਵਾਉਣ ਲਈ ਨੇੜਿਓਂ ਕੰਮ ਕਰ ਰਹੀ ਹੈ। ਦੱਸ ਦੱਈਏ ਕਿ ਇਹ ਸੇਵਾ ਲੈਣ ਲਈ ਗ੍ਰਾਹਕਾਂ ਨੂੰ ਆਪਣੀ ਉਮਰ, ਪਹਿਛਾਣ ਪੱਤਰ ਤੇ ਆਪਣੀ ਤਸਵੀਰ ਨੂੰ ਅੱਪਲੋਡ ਕਰਨਾ ਹੋਵੇਗਾ। ਇਸ ਦੇ ਨਾਲ ਹੀ ਆਡਰ ਨੂੰ ਲੈ ਕੇ ਵੀ ਸੀਮਾਂ ਨਿਰਧਾਰਿਤ ਕੀਤੀ ਗਈ ਹੈ ਤਾਂ ਜੋ ਗ੍ਰਾਹਕ ਜਿਆਦਾ ਆਡਰ ਨਾ ਕਰ ਸਕਣ।