Swiggy ਨੇ ਕੀਤੀ 1100 ਕਰਮਚਾਰੀਆਂ ਦੀ ਛਾਂਟੀ, Lockdown 4.0  ਦੇ ਪਹਿਲੇ ਦਿਨ ਲਿਆ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਨੇ 1100 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ।

Photo

ਨਵੀਂ ਦਿੱਲੀ: ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਨੇ 1100 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਲੌਕਡਾਊਨ ਦਾ ਚੌਥਾ ਪੜਾਅ ਲਾਗੂ ਹੋਣ ਦੇ ਪਹਿਲੇ ਹੀ ਦਿਨ ਕੰਪਨੀ ਨੇ ਇਹ ਸਖਤ ਫੈਸਲਾ ਲਿਆ ਹੈ। ਕੰਪਨੀ ਨੇ ਅਪਣੀ ਕਰੀਬ 14 ਫੀਸਦੀ ਵਰਕਫੋਰਸ ਨੂੰ ਘੱਟ ਕਰਨ ਦਾ ਫੈਸਲਾ ਲਿਆ ਹੈ।

ਕੰਪਨੀ ਦੇ ਸੀਈਓ ਅਤੇ ਕੋ-ਫਾਂਊਡਰ ਨੇ ਕਿਹਾ, 'ਅੱਜ ਸਵਿਗੀ ਲਈ ਸਭ ਤੋਂ ਦੁਖਦਾਈ ਦਿਨ ਹੈ, ਜਦੋਂ ਸਾਨੂੰ ਬਦਕਿਸਮਤੀ ਨਾਲ ਵਰਕਫੋਰਸ ਘੱਟ ਕਰਨ ਦਾ ਫੈਸਲਾ ਲੈਣਾ ਪੈ ਰਿਹਾ ਹੈ'। ਸੋਮਵਾਰ ਨੂੰ ਹੀ ਕਰਮਚਾਰੀਆਂ ਨੂੰ ਭੇਜੇ ਗਏ ਈਮੇਲ ਵਿਚ ਸੀਈਓ ਨੇ ਇਹ ਗੱਲ ਲਿਖੀ ਹੈ।

ਇਹੀ ਨਹੀਂ ਉਹਨਾਂ ਨੇ ਕਿਹਾ ਕਿ ਸਵਿਗੀ ਅਪਣੀ ਕਿਚਨ ਫੈਸਿਲੀਟੀਜ਼ ਨੂੰ ਲਗਾਤਾਰ ਸਥਾਈ ਜਾਂ ਅਸਥਾਈ ਤੌਰ ´ਤੇ ਬੰਦ ਕਰਨ ਵਿਚ ਜੁਟਿਆ ਹੈ।
ਸੀਈਓ ਨੇ ਲਿਖਿਆ,  'ਅਫ਼ਸੋਸ ਦੀ ਗੱਲ ਹੈ ਕਿ ਸਾਨੂੰ ਆਪਣੇ 1,100 ਕਰਮਚਾਰੀਆਂ ਨੂੰ ਆਪਣੇ ਤੋਂ ਵੱਖ ਕਰਨਾ ਪਵੇਗਾ।

ਕੰਪਨੀ ਨੇ ਹਰ ਗਰੇਡ ਅਤੇ ਹਰ ਫੰਕਸ਼ਨ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਕਈ ਸ਼ਹਿਰਾਂ ਸਮੇਤ ਮੁੱਖ ਦਫਤਰਾਂ ਨੇ ਵੀ ਕਰਮਚਾਰੀਆਂ ਦੀ ਗਿਣਤੀ ਘਟਾ ਦਿੱਤੀ ਹੈ'। ਇਸ ਤੋਂ ਪਹਿਲਾਂ ਜੋਮੈਟੋ ਨੇ 520 ਕਰਮਚਾਰੀਆਂ ਦੀ ਛਾਂਟੀ ਦਾ ਫੈਸਲਾ ਲਿਆ ਸੀ।

ਸੀਈਓ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਉਹਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਜੋ ਇਸ ਫੈਸਲੇ ਨਾਲ ਪ੍ਰਭਾਵਿਤ ਹੋਏ ਹਨ। ਕੰਪਨੀ ਦੇ ਸੀਈਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਅਤੇ ਕੈਰੀਅਰ ਨਾਲ ਸਬੰਧਤ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।