ਪਿਤਾ ਦੀ ਮੌਤ ਤੋਂ ਬਾਅਦ Cycle Girl ਦਾ ਸਹਾਰਾ ਬਣੀ ਪ੍ਰਿਅੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸੰਭਵ ਮਦਦ ਦੇਣ ਦੇ ਦਿੱਤਾ ਭਰੋਸਾ

Cycle girl

ਮੁਜ਼ੱਫਰਪੁਰ: ਹਾਲ ਹੀ ਵਿੱਚ, ਸਾਈਕਲ ਗਰਲ ( Cycle girl) ਵਜੋਂ ਮਸ਼ਹੂਰ ਬਿਹਾਰ ਦੇ ਮੁਜ਼ੱਫਰਪੁਰ ਦੀ ਵਸਨੀਕ ਜੋਤੀ ਪਾਸਵਾਨ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਲਗਾਏ ਗਏ ਲਾਕਡਾਊਨ 'ਚ ਜੋਤੀ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਗੁਰੂਗ੍ਰਾਮ ਤੋਂ ਦਰਭੰਗ ਲੈ ਕੇ ਗਈ ਸੀ।

ਉਸ ਦੀ ਇਸ ਦਲੇਰੀ ਵਾਲੇ ਕੰਮ ਦੀ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਇਸ ਦੀ ਕਾਫ਼ੀ ਚਰਚਾ ਹੋਈ। ਜੋਤੀ ਦੇ ਪਿਤਾ ਦੀ ਮੌਤ ਦੀ ਖ਼ਬਰ ਵੀ ਮੀਡੀਆ ਵਿੱਚ ਆਈ। ਹੁਣ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ( Priyanka Gandhi Vadra)  ਨੇ ਜੋਤੀ ਨਾਲ ਗੱਲ ਕੀਤੀ ਅਤੇ ਉਸਨੂੰ ਉਤਸ਼ਾਹਤ ਕੀਤਾ। ਪ੍ਰਿਅੰਕਾ ਗਾਂਧੀ( Priyanka Gandhi Vadra) ਨੇ ਵਾਅਦਾ ਕੀਤਾ ਕਿ ਉਹ ਜੋਤੀ ਦੀ ਪੜ੍ਹਾਈ ਦਾ ਪੂਰਾ ਖਰਚਾ ਵੀ ਚੁੱਕੇਗੀ।

ਕਾਂਗਰਸ ਦੇ ਜਨਰਲ ਸੱਕਤਰ ਨੇ ਪਰਿਵਾਰ ਦਾ ਦੁੱਖ ਦੀ ਘੜੀ ਵਿੱਚ ਹੌਂਸਲਾ ਅਫਜਾਈ ਵਧਾਇਆ ਅਤੇ ਕਿਹਾ ਕਿ ਉਹ ਇਸ ਮਾੜੇ ਦੌਰ ਵਿੱਚ ਉਸਦੇ ਪਰਿਵਾਰ ਦੇ ਨਾਲ ਹਨ। ਉਸਨੇ  ਸਾਈਕਲ ਗਰਲ ( Cycle girl)  ਨਾਲ ਵਾਅਦਾ ਕੀਤਾ ਕਿ ਜੇ ਉਸਨੂੰ ਕਿਸੇ ਮਦਦ ਦੀ ਜਰੂਰਤ ਹੈ, ਉਹ ਬਿਨਾਂ ਝਿਜਕ ਕਿਸੇ ਵੀ ਕਾਂਗਰਸੀ ਤੋਂ ਮਦਦ ਲੈ ਸਕਦੀ ਹੈ।

ਪਤਨੀ ਦੀ ਕੁੱਟਮਾਰ ਕਰਨ ਵਾਲਾ PCS ਅਧਿਕਾਰੀ ਗ੍ਰਿਫਤਾਰ

 

ਜਾਣਕਾਰੀ ਅਨੁਸਾਰ ਜੋਤੀ ਪਾਸਵਾਨ ਨੇ ਫਿਲਹਾਲ ਪ੍ਰਿਅੰਕਾ ਗਾਂਧੀ( Priyanka Gandhi Vadra) ਤੋਂ ਕੋਈ ਮਦਦ ਨਹੀਂ ਮੰਗੀ, ਪਰ ਉਸਨੇ ਉਨ੍ਹਾਂ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ। ਕਾਂਗਰਸ ਦੇ ਜਨਰਲ ਸੈਕਟਰੀ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੋਰੋਨਾ( corona)  ਦੇ ਖ਼ਤਮ ਹੋਣ ਤੋਂ ਬਾਅਦ ਹੀ ਦਿੱਲੀ ਵਿੱਚ ਉਸ ਨਾਲ ਮੁਲਾਕਾਤ ਕਰੇਗੀ। 

 

ਵਿਦੇਸ਼ੀ ਧਰਤੀ ਤੋਂ ਆਪਣੇ ਵਤਨ ਵਾਪਸ ਆ ਰਹੇ ਪੰਜਾਬੀ ਨੌਜਵਾਨ ਦੀ ਜਹਾਜ਼ 'ਚ ਹੋਈ ਮੌਤ