Odisha Train Accident: NDRF ਦੇ ਇਸ ਜਵਾਨ ਨੇ ਸਭ ਤੋਂ ਪਹਿਲਾਂ ਹਾਦਸੇ ਬਾਰੇ ਦਿਤੀ ਸੀ ਜਾਣਕਾਰੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਦਸੇ ਵਿਚ ਹੁਣ ਤਕ ਹੋ ਚੁੱਕੀ ਹੈ 288 ਲੋਕਾਂ ਦੀ ਮੌਤ ਅਤੇ 1,100 ਤੋਂ ਵੱਧ ਜ਼ਖ਼ਮੀ

Odisha Train Accident

ਭੁਵਨੇਸ਼ਵਰ/ਨਵੀਂ ਦਿੱਲੀ : ਕੋਰੋਮੰਡਲ ਐਕਸਪ੍ਰੈਸ ਵਿਚ ਸਵਾਰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਜਵਾਨ ਸ਼ਾਇਦ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਸ਼ੁਰੂਆਤੀ ਬਚਾਅ ਯਤਨਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਓਡੀਸ਼ਾ ਦੇ ਬਾਲਾਸੋਰ ਵਿਚ ਰੇਲ ਹਾਦਸੇ ਬਾਰੇ ਐਮਰਜੈਂਸੀ ਕਾਲ ਕਰਨ ਵਾਲੀਆਂ ਸੇਵਾਵਾਂ ਨੂੰ ਜਾਣਕਾਰੀ ਦਿਤੀ ਸੀ।

ਐਨ.ਡੀ.ਆਰ.ਐਫ. ਜਵਾਨ ਵੈਂਕਟੇਸ਼ ਐਨ. ਦੇ. ਛੁੱਟੀ 'ਤੇ ਸਨ ਅਤੇ ਪੱਛਮੀ ਬੰਗਾਲ ਦੇ ਹਾਵੜਾ ਤੋਂ ਤਾਮਿਲਨਾਡੂ ਜਾ ਰਹੇ ਸਨ। ਅਧਿਕਾਰੀਆਂ ਨੇ ਦਸਿਆ ਕਿ ਕੋਚ 'ਬੀ-7' ਜਿਸ 'ਚ ਉਹ ਯਾਤਰਾ ਕਰ ਰਿਹਾ ਸੀ, ਪਟੜੀ ਤੋਂ ਉਤਰਨ ਕਾਰਨ ਉਸ ਦਾ ਬਚਾਅ ਹੋ ਗਿਆ ਪਰ ਅੱਗੇ ਵਾਲੇ ਡੱਬਿਆਂ ਨਾਲ ਨਹੀਂ ਟਕਰਾਇਆ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ 14 FDC ਦਵਾਈਆਂ 'ਤੇ 'ਤੇ ਲਗਾਈ ਪਾਬੰਦੀ, ਮਾਹਰ ਕਮੇਟੀ ਦੀ ਸਲਾਹ 'ਤੇ ਲਿਆ ਫ਼ੈਸਲਾ 

ਕੋਲਕਾਤਾ ਵਿਚ ਐਨ.ਡੀ.ਆਰ.ਐਫ. ਦੀ ਦੂਜੀ ਬਟਾਲੀਅਨ ਵਿਚ ਤਾਇਨਾਤ 39 ਸਾਲਾ ਜਵਾਨ ਨੇ ਪਹਿਲਾਂ ਬਟਾਲੀਅਨ ਵਿਚ ਅਪਣੇ ਸੀਨੀਅਰ ਇੰਸਪੈਕਟਰ ਨੂੰ ਫ਼ੋਨ ਕੀਤਾ ਅਤੇ ਹਾਦਸੇ ਬਾਰੇ ਜਾਣਕਾਰੀ ਦਿਤੀ। ਫਿਰ ਉਸ ਨੇ ਮੌਕੇ ਦੀ 'ਲਾਈਵ ਲੋਕੇਸ਼ਨ' ਵਟਸਐਪ 'ਤੇ ਐਨ.ਡੀ.ਆਰ.ਐਫ. ਕੰਟਰੋਲ ਰੂਮ ਨੂੰ ਭੇਜੀ ਅਤੇ ਘਟਨਾ ਸਥਾਨ 'ਤੇ ਪਹੁੰਚਣ ਲਈ ਪਹਿਲੀ ਬਚਾਅ ਟੀਮ ਦੁਆਰਾ ਇਸ ਦੀ ਵਰਤੋਂ ਕੀਤੀ ਗਈ।

ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਦੇ ਪਟੜੀ ਤੋਂ ਉਤਰ ਜਾਣ ਅਤੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਾਲਾਸੋਰ ਜ਼ਿਲ੍ਹੇ ਵਿਚ ਇਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 288 ਲੋਕਾਂ ਦੀ ਮੌਤ ਹੋ ਗਈ ਅਤੇ 1,100 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ।