ਤੇਜਸਵੀ ਨੇ ਨੀਤੀਸ਼ ਕੁਮਾਰ ਨੂੰ ਘੇਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਜਸਵੀ ਨੇ ਡਾਕਟਰਾਂ ਅਤੇ ਨਰਸਾਂ ਦੇ ਖ਼ਾਲੀ ਆਹੁਦਿਆਂ ਦਾ ਚੁੱਕਿਆ ਮੁੱਦਾ

RJD leader tejashwi yadav attacks on nitish kumar

ਬਿਹਾਰ: ਸਾਬਕਾ ਡਿਪਟੀ ਸੀਐਮ ਅਤੇ ਵਿਰੋਧੀ ਆਗੂ ਤੇਜਸਵੀ ਯਾਦਵ ਨੇ ਸੀਐਮ ਨੀਤੀਸ਼ ਕੁਮਾਰ 'ਤੇ ਨਿਸ਼ਾਨਾ ਲਗਾਇਆ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਿਚ ਦਾਖ਼ਲ ਹਲਫ਼ਨਾਮੇ ਵਿਚ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਮੰਨਿਆ ਹੈ ਕਿ ਉਹਨਾਂ ਦੇ 14 ਸਾਲ ਦੇ ਕਥਿਤ ਸ਼ਾਸ਼ਨ ਵਾਲੇ ਕਾਰਜਕਾਲ ਵਿਚ ਬਿਹਾਰ ਵਿਚ 47 ਫ਼ੀਸਦੀ ਡਾਕਟਰ, 71 ਫ਼ੀਸਦੀ ਨਰਸਾਂ, 62 ਫ਼ੀਸਦੀ ਲੈਬ ਟੈਕਨੀਸ਼ੀਅਨ ਅਤੇ 48 ਫ਼ੀਸਦੀ ਫਾਰਮਸਿਸਟ ਦੇ ਆਹੁਦੇ ਖ਼ਾਲੀ ਹਨ।

ਸੀਐਮ ਦੱਸੇ ਇਸ ਦਾ ਕੌਣ ਜ਼ਿੰਮੇਵਾਰ ਹੈ। ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ। ਦਸ ਦਈਏ ਕਿ ਦਿਮਾਗ਼ੀ ਬੁਖ਼ਾਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਬਿਹਾਰ ਵਿਚ ਸਿਹਤ ਸੇਵਾਵਾਂ ਨੂੰ ਲੈ ਕੇ ਹੋਏ ਹੈਰਾਨ ਕਰਨ ਵਾਲੇ ਖ਼ੁਲਾਸੇ ਵਿਚ ਰਾਜ ਸਰਕਾਰ ਨੇ ਮੰਗਲਵਾਰ ਨੂੰ ਉਚ ਅਦਾਲਤ ਨੂੰ ਦਸਿਆ ਸੀ ਕਿ ਉਪਰੇਟਡ ਸਿਹਤ ਕੇਂਦਰਾਂ ਵਿਚ ਮਨਜ਼ੂਰ 12206 ਆਹੁਦਿਆਂ ਲਈ ਸਿਰਫ਼ 5,205 ਡਾਕਟਰ ਹੀ ਤੈਨਾਤ ਹਨ।

 



 

 

ਸੁਪਰੀਮ ਕੋਰਟ ਵਿਚ ਦਿੱਤੇ ਗਏ ਹਲਫ਼ਨਾਮੇ ਵਿਚ ਰਾਜ ਸਰਕਾਰ ਨੇ ਕਿਹਾ ਕਿ ਸਰਕਾਰ ਦੁਆਰਾ ਉਪਰੇਟ ਕੀਤੇ ਗਏ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਮਨਜ਼ੂਰ ਸਮਰੱਥਾ ਅਨੁਸਾਰ 19155 ਦੇ ਮੁਕਾਬਲੇ ਸਿਰਫ਼ 5634 ਨਰਸਾਂ ਹੀ ਤੈਨਾਤ ਹਨ। ਅਸਲ ਵਿਚ ਅਦਾਲਤ ਨੇ 24 ਜੂਨ ਨੂੰ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰਾਜ ਵਿਚ ਸਿਹਤ ਸੇਵਾਵਾਂ, ਪੋਸ਼ਣ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਇਕ ਹਫ਼ਤੇ ਵਿਚ ਮੌਜੂਦਾ ਸਥਿਤੀ ਤੋਂ ਉਹਨਾਂ ਨੂੰ ਜਾਣੂ ਕਰਵਾਉਣ।

ਮੁਜੱਫ਼ਰਪੁਰ ਵਿਚ ਦਿਮਾਗ਼ੀ ਬੁਖ਼ਾਰ ਨਾਲ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਤੋਂ ਬਾਅਦ ਅਦਾਲਤ ਨੇ ਇਹ ਨਿਰਦੇਸ਼ ਦਿੱਤਾ ਸੀ। ਇਸ ਬਿਮਾਰੀ ਦੇ ਸੰਦਰਭ ਵਿਚ ਰਾਜ ਸਰਕਾਰ ਨੇ ਕਿਹਾ ਕਿ ਕੁਲ 824 ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ 157 ਮੌਤ ਹੋਈਆਂ ਹਨ। ਹਾਲਾਂਕਿ ਕਿਹਾ ਗਿਆ ਹੈ ਕਿ ਇਹ ਨਹੀਂ ਪਤਾ ਕਿ ਦਿਮਾਗ਼ੀ ਬੁਖ਼ਾਰ ਨਾਲ ਹੋਈਆਂ ਮੌਤਾਂ ਦੇ 215 ਮਾਮਲਿਆਂ ਵਿਚੋਂ 24 ਇਸ ਬਿਮਾਰੀ ਨਾਲ ਹੋਈਆਂ ਹਨ ਜਾਂ ਨਹੀਂ। ਬਿਹਾਰ ਸਰਕਾਰ ਨੇ ਕਿਹਾ ਕਿ ਰਾਜ ਵਿਚ ਡਾਕਟਰਾਂ ਅਤੇ ਨਰਸਾਂ ਦੇ 57 ਤੋਂ 71 ਫ਼ੀਸਦੀ ਆਹੁਦੇ ਖ਼ਾਲੀ ਹਨ।