'ਮੇਕ ਇਨ ਇੰਡੀਆ' ਟੀਕਾ ਪ੍ਰੋਗਰਾਮ ਦੇ ਜ਼ੋਰ ਫੜਨ ਨਾਲ ਹੀ ਵਿਗਿਆਨੀਆਂ ਨੇ ਕੀਤਾ ਸਾਵਧਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਜ਼ਿਆਦਾ ਜਲਦਬਾਜ਼ੀ ਕਰਨਾ ਠੀਕ ਨਹੀਂ

Corona Virus

ਨਵੀਂ ਦਿੱਲੀ : ਭਾਰਤੀ ਕੋਵਿਡ 19 ਟੀਕਾ ਪ੍ਰੋਗਰਾਮ 'ਚ ਅਚਾਨਕ  ਦਿਲਚਸਪੀ ਵੱਧੀ ਹੈ ਪਰ ਕਈ ਵਿਗਿਆਨੀਆਂ ਨੇ ਸਨਿਚਰਵਾਰ ਨੂੰ ਕਿਹਾ ਕਿ ਇਸ ਨੂੰ ਜ਼ਿਆਦਾ ਤਰਜੀਹ ਦੇਣ ਅਤੇ ਮਹੀਨੇ, ਇਥੇ ਤਕ ਕਿ ਸਾਲਾਂ ਤਕ ਚੱਲਣ ਵਾਲੀ ਪ੍ਰਕਿਰਿਆ 'ਚ ਜਲਦਬਾਜ਼ੀ ਵਰਤਨ ਦੌਰਾਨ ਇਕ ਸੰਤੁਲਨ ਬਣਾਉਣਾ ਲਾਜ਼ਮੀ ਹੈ ਅਤੇ ਟੀਕਾ ਵਿਕਸਿਤ ਹੋਣ 'ਚ ਕਈ ਮਹੀਨੇ ਇਥੇ ਤਕ ਕਈ ਸਾਲ ਲੱਗ ਸਕਦੇ ਹਨ। ਵਿਗਿਆਨੀਆਂ ਦੀ ਇਹ ਸਲਾਹ ਆਈਸੀਐਮਆਰ ਵਲੋਂ ਅਗਲੇ ਮਹੀਨੇ ਟੀਕੇ ਦੇ ਉਤਪਾਦਨ ਦੀ ਸ਼ੁਰੂਆਤ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਆਈ ਹੈ।

ਇੰਡੀਅਨ ਕੌਂਸਲ ਆਫ਼ ਮੈਡਿਕਲ ਰਿਸਰਚ (ਆਈਸੀਐਮਆਰ) ਨੇ ਸ਼ੁਕਰਵਾਰ ਨੂੰ ਕੋਵਿਡ 19 ਦੇ ਵਿਰੁਧ ਦੁਨੀਆਂ ਦਾ ਪਹਿਲਾ ਟੀਕਾ 15 ਅਗਸਤ ਤਕ ਬਾਜ਼ਾਰ 'ਚ ਲਿਆਉਣ ਦਾ ਐਲਾਨ ਕੀਤਾ ਜਿਸ ਨੂੰ ਲੈ ਕੇ ਉਮੀਦ ਦੇ ਨਾਲ ਕਈ ਸ਼ੰਕੇ ਵੀ ਹਨ। ਇਸੇ ਦਿਨ ਗੁਜਰਾਤ ਦੀ ਕੰਪਨੀ ਜਾਇਡਸ ਕੈਡਿਲਾ ਨੇ ਐਲਾਨ ਕੀਤਾ ਕਿ ਉਸ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਉਸ ਦੇ ਸੰਭਾਵਤ ਟੀਕੇ ਨੂੰ ਮਨੁੱਖਾਂ 'ਤੇ ਮੈਡਿਕਲ ਪ੍ਰੀਖਣ ਦੀ ਇਜਾਜ਼ਤ ਮਿਲ ਗਈ ਹੈ।

ਵਿਸ਼ਾਣੂ ਰੋਗ ਮਾਹਰ ਅਤੇ ਵੇਲਕਮ ਨਿਆਸ/ਡੀਬੀਟੀ ਇੰਡੀਆ ਅਲਾਇੰਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਹਿਦ ਜਮੀਲ ਨੇ ਕਿਹਾ, ''ਜੇਕਰ ਚੀਜ਼ਾ ਦੋਸ਼ਮੁਕਤ ਢੰਗ ਨਾਲ ਕੀਤੀ ਜਾਵੇ ਤਾਂ ਟੀਕੇ ਦਾ ਪ੍ਰੀਖਣ ਖ਼ਾਸਤੌਰ 'ਤੇ ਰੋਗਾਂ ਨਾਲ ਲੜਨ ਦੀ ਤਾਕਤ ਅਤੇ ਪ੍ਰਭਾਵ ਦਾ ਪਤਾ ਲਗਾਉਣ ਲਈ ਚਾਰ ਹਫ਼ਤੇ 'ਚ ਇਹ ਸੰਭਵ ਨਹੀਂ ਹੈ।''

ਵਿਸ਼ਾਣੂ ਵਿਗਿਆਨੀ ਉਪਾਸਨਾ ਰਾਏ ਨੇ ਕਿਹਾ ਕੋਰੋਨਾ ਵਾਇਰਸ ਵਿਰੁਧ ਟੀਕਾ ਲਾਂਚ ਦੀ ਪ੍ਰਕਿਰਿਆ ਨੂੰ ਤੇਜੀ ਦੇਣਾ ਜਾਂ ਜਲਦ ਲਾਂਚ ਕਰਨ ਦਾ ਵਾਅਦਾ ਕਰਨਾ ਤਾਰੀਫ਼ ਦੇ ਕਾਬਲ ਹੈ, ਪਰ ਇਹ ਸਵਾਲ ਮਹੱਤਵਪੂਰਣ ਹੈ ਕਿ ਕੀ 'ਅਸੀਂ ਜਿਆਦਾ ਜਲਦਬਾਜ਼ੀ ਕਰ ਰਹ ਹਾਂ।''

ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ 12 ਸਥਾਨਾਂ ਦੇ ਪ੍ਰਧਾਨ ਖੋਜੀਆਂ ਨੂੰ ਚਿੱਠੀ ਲਿਖ ਕੇ ਕਿਹਾ, ''ਸਾਰੇ ਕਲੀਨਿਕਲ ਪ੍ਰੀਖਣਾਂ ਦੇ ਪੂਰਾ ਹੋਣ ਦੇ ਬਾਅਦ 15 ਅਗਸਤ ਤਕ ਜਨਤਕ ਤੌਰ 'ਤੇ ਇਸਤੇਮਾਲ ਲਈ ਟੀਕਾ ਲਾਂਚ ਕਰਨ ਦਾ ਟੀਚਾ ਰਖਿਆ ਗਿਆ ਹੈ। '' ਚਿੱਠੀ ਵਿਚ ਜਲਦਬਾਜ਼ੀ ਦੇ ਸੰਕੇਤਾਂ ਨੇ ਕੁੱਝ ਵਿਗਿਆਨੀਆਂ ਨੂੰ ਚਿੰਤਾ ਵਿਚ ਪਾ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।