ਆਮ ਆਦਮੀ ਲਈ ਖੁਸ਼ਖ਼ਬਰੀ! ਜਲਦ ਖਾਣਾ ਤੇ ਕਾਰ ਚਲਾਉਂਣਾ ਹੋਵੇਗਾ ਸਸਤਾ, ਸਰਕਾਰ ਨੇ ਲਿਆ ਵੱਡਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਹੁਣ ਕੁਦਰਤੀ ਗੈਸ ਦੀਆਂ ਕੀਮਤਾਂ ਤੈਅ ਕਰਨ ਅਤੇ ਮਾਰਕਟਿੰਗ ਕਰਨ ਲਈ ਛੂਟ ਦੇਣ ਦੀਆਂ ਖੁੱਲੀਆਂ ਤਿਆਰੀਆਂ ਚੱਲ ਰਹੀਆਂ ਹਨ।

Photo

ਨਵੀਂ ਦਿੱਲੀ : ਦੇਸ਼ ਵਿਚ ਹੁਣ ਕੁਦਰਤੀ ਗੈਸ ਦੀਆਂ ਕੀਮਤਾਂ ਤੈਅ ਕਰਨ ਅਤੇ ਮਾਰਕਟਿੰਗ ਕਰਨ ਲਈ ਛੂਟ ਦੇਣ ਦੀਆਂ ਖੁੱਲੀਆਂ ਤਿਆਰੀਆਂ ਚੱਲ ਰਹੀਆਂ ਹਨ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਅਨੁਸਾਰ ਜਲਦ ਹੀ ਐਮਐਸਐਸਈ ਉਦਯੋਗ ਕੁਦਰਤੀ ਗੈਸ ਨਾਲ ਚੱਲਣਗੇ। ਇਸ ਤੋਂ ਇਲਾਵਾ ਘਰ ਅਤੇ ਵਾਹਨਾਂ ਵਿਚ ਵਰਤੋਂ ਹੋਣ ਵਾਲੀ ਕੁਦਰਤੀ ਗੈਸ ਦੀਆਂ ਕੀਮਤਾਂ ਨੂੰ ਵੀ ਘੱਟ ਕੀਤਾ ਜਾਵੇਗਾ।

  ਪੈਟਰੋਲੀਅਮ ਅਤੇ ਕੁਦਰਤੀ ਗੈਸ ਨੂੰ ਨਾ ਸਿਰਫ ਅਸਾਨੀ ਨਾਲ ਮੁਹੱਈਆ ਕਰਵਾਉਂਣਾ ਬਲਕਿ ਲੋਕਾਂ ਤੱਕ ਸਸਤੇ ਰੇਟਾਂ ਚ ਪਹੁੰਚਾਉਂਣ ਤੇ ਕੰਮ ਕਰ ਰਹੀਆਂ ਹਨ। ਦੱਸ ਦੱਈਏ ਕਿ ਪਾਇਪ ਦੇ ਜ਼ਰੀਏ ਘਰਾਂ ਵਿਚ ਪਹੁੰਚਾਉਂਣ ਵਾਲੀ PNG ਗੈਸ ਦੀਆਂ ਕੀਮਤਾਂ ਹਰ ਛੇ ਮਹੀਨੇ ਵਿਚ ਤੈਅ ਹੁੰਦੀਆਂ ਹਨ। ਹੁਣ ਅਕਤੂਬਰ ਵਿਚ ਇਨ੍ਵਾਂ ਨੂੰ ਤੈਅ ਕੀਤਾ ਜਾਵੇਗਾ। ਇਸ ਦਾ ਅਸਰ CNG ਦੀਆਂ ਕੀਮਤਾਂ ਤੇ ਵੀ ਹੋ ਸਕਦਾ ਹੈ।

ਸਰਕਾਰ ਦੇ ਇਸ ਕਦਮ ਤੋਂ ਬਾਅਦ CNG ਅਤੇ PNG ਦੀਆਂ ਕੀਮਤਾਂ ਘੱਟ ਹੋ ਜਾਣਗੀਆਂ। ਜਿਸ ਤੋਂ ਨਾਲ ਆਮ ਆਦਮੀ ਨੂੰ ਬੜੀ  ਰਾਹਤ ਮਿਲੇਗੀ। ਮੰਤਰਾਲੇ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਜਲਦ ਹੀ ਕੁਦਰਤੀ ਗੈਸ ਦੀ ਲਾਗਤ ਨੂੰ ਘੱਟ ਕਰਨ ਜਾ ਰਹੀ ਹੈ। ਇਸ ਦੇ ਲਈ ਮੰਤਰਾਲੇ ਦੇ ਵੱਲੋਂ ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ LNG ਟਰਮਿਨਲ ਸਥਾਪਿਤ ਕਰਨ ਜਾ ਰਹੀ ਹੈ। ਜਿਸ ਨਾਲ ਦੇਸ਼ ਦੇ ਹਰ ਹਿੱਸੇ ਵਿਚ ਕੁਦਰੀ ਗੈਸ ਮਿਲਣੀ ਅਸਾਨ ਹੋ ਜਾਵੇ। ਪ੍ਰਧਾਨ ਨੇ ਕਿਹਾ ਕਿ ਕਰੋਨਾ ਸੰਕਟ ਦੇ ਵਿਚ ਵੀ ਮੋਦੀ ਸਰਕਾਰ ਪਾਇਪ ਲਾਈਨ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।