ਹਿਮਾਚਲ ਪ੍ਰਦੇਸ਼ ਨੇ ਸੈਲਾਨੀਆਂ ਲਈ ਖੋਲ੍ਹੇ ਰਾਹ, ਤੈਅ ਕੀਤੀਆਂ ਇਹ ਸ਼ਰਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਜਿੱਥੇ ਸਭ ਕੁਝ ਬੰਦ ਹੋ ਗਿਆ ਸੀ, ਉੱਥੇ ਹੀ ਹੁਣ ਸਰਕਾਰ ਨਵੇਂ ਦਿਸ਼ਾਂ-ਨਿਰਦੇਸ਼ਾਂ ਨਾਲ ਹੋਲੀ-ਹੋਲੀ ਛੂਟਾਂ ਦੇ ਰਹੀ ਹੈ।

Photo

ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਜਿੱਥੇ ਸਭ ਕੁਝ ਬੰਦ ਹੋ ਗਿਆ ਸੀ, ਉੱਥੇ ਹੀ ਹੁਣ ਸਰਕਾਰ ਨਵੇਂ ਦਿਸ਼ਾਂ-ਨਿਰਦੇਸ਼ਾਂ ਨਾਲ ਹੋਲੀ-ਹੋਲੀ ਛੂਟਾਂ ਦੇ ਰਹੀ ਹੈ। ਇਸੇ ਤਰ੍ਹਾਂ ਹੁਣ ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਵਾਲੇ ਸੈਲਾਨੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ। ਕਿਉਂਕਿ ਹੁਣ ਸੈਰ-ਸਪਾਟਾ ਵਿਭਾਗ ਦੇ ਵੱਲੋਂ ਨਵੀਆਂ ਗਾਈਡ ਲਾਈਨ ਜ਼ਾਰੀ ਕੀਤੀਆਂ ਜਾ ਰਹੀਆਂ ਹਨ।

ਇਸ ਵਿਚ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਨੂੰ ਘੱਟ ਤੋਂ ਘੱਟ ਪੰਜ ਦਿਨ ਪਹਿਲਾਂ ਇਸ ਦੀ ਬੁਕਿੰਗ ਕਰਵਾਉਂਣੀ ਪਵੇਗੀ। ਇਸ ਦੇ ਨਾਲ ਹੀ ICMR ਦੇ ਵੱਲੋਂ 72 ਘੰਟਿਆਂ ਚ ਟੈਸਟ ਰਿਪੋਰਟ ਹੋਣੀ ਵੀ ਜਰੂਰੀ ਹੈ।

ਬਾਹਰ ਤੋਂ ਆਉਂਣ ਵਾਲੇ ਹਿਮਾਚਲੀਆਂ ਲਈ ਰਜ਼ਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਇਸ ਵਿਚ ਡੀਸੀ ਤੋਂ ਕੋਈ ਈ ਪਾਸ ਦੀ ਲੋੜ ਵੀ ਨਹੀਂ ਹੋਵੇਗੀ। ਦੱਸ ਦੱਈਏ ਕਿ ਹਿਮਾਚਲ ਵਿਚ ਜਾਣ ਵਾਲਿਆਂ ਦੀ QR ਕੋਰਡ ਜ਼ਰੀਏ ਐਂਟਰੀ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।