ਦੇਸ਼ 'ਚ ਕਰੋਨਾ ਕੇਸਾਂ ਨੇ ਤੋੜੇ ਸਾਰੇ ਰਿਕਾਰਡ, ਬੀਤੇ 24 ਘੰਟੇ ਚ 22,771 ਨਵੇਂ ਕੇਸ ਦਰਜ਼, 442 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ ਵਿਚ ਕੁੱਲ ਮਾਮਲਿਆਂ ਦੀ ਗਿਣਤੀ 648,315 ਹੋ ਗਈ ਹੈ, ਪਰ ਇਸ ਸਮੇਂ ਦੇਸ਼ ਵਿਚ 2,35,433 ਐਕਟਿਵ ਕੇਸ ਹਨ।

Covid19

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ। ਇਸੇ ਤਹਿਤ ਪਿਛਲੇ 24 ਘੰਟੇ ਵਿਚ ਦੇਸ਼ ਅੰਦਰ ਕਰੋਨਾ ਵਾਇਰਸ ਦੇ 22,771 ਮਾਮਲੇ ਸਾਹਮਣੇ ਆਏ ਹਨ ਅਤੇ 442 ਲੋਕਾਂ ਦੀ ਕਰੋਨਾ ਨਾਲ ਮੌਤ ਵੀ ਹੋਈ ਹੈ। ਨਵੇਂ ਮਾਮਲੇ ਆਉਂਣ ਤੋਂ ਬਾਅਦ ਦੇਸ ਵਿਚ ਕੁੱਲ ਮਾਮਲਿਆਂ ਦੀ ਗਿਣਤੀ 648,315 ਹੋ ਗਈ ਹੈ, ਪਰ ਇਸ ਸਮੇਂ ਦੇਸ਼ ਵਿਚ 2,35,433 ਐਕਟਿਵ ਕੇਸ ਹਨ।

ਇਸ ਤੋਂ ਇਲਾਵਾ ਹੁਣ ਤੱਕ ਕਰੋਨਾ ਨਾਲ 18,655 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਦੱਸ ਦੱਈਏ ਕਿ ਇੱਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਉਣ ਤੱਕ ਦੇਸ਼ ਵਿਚ 3,94,226 ਲੋਕ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਭਾਰਤ ਵਿਚ ਹੁਣ ਤੱਕ ਕਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਕਰੋਨਾ ਦੇ 6364 ਨਵੇਂ ਮਾਮਲੇ ਸਾਹਮਣੇ ਆਏ ਹਨ

ਅਤੇ ਇਸ ਦੇ ਨਾਲ ਹੀ ਹੁਣ ਤੱਕ ਇੱਥੇ ਕੁੱਲ ਗਿਣਤੀ 92 ਹਜ਼ਾਰ, 990 ਹੋ ਗਈ ਹੈ। ਇਸ ਦੇ ਨਾਲ ਹੀ ਇੱਥੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਕੇ 8376 ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ

ਜਿਸ ਤੋ ਬਾਅਦ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀਆਂ ਦੇ ਵੱਲੋਂ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਹਾਲੇ ਤੱਕ ਇਨ੍ਹਾਂ ਵਿਗਿਆਨੀਆਂ ਦੀ ਮਿਹਨਤ ਨੂੰ ਬੂਰ ਨਹੀਂ ਪਿਆ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।