ਕਾਨਪੁਰ ਗੋਲੀ ਕਾਂਡ : SHO ਵਿਨੈ ਤਿਵਾੜੀ ਸਸਪੈਂਡ, ਵਿਕਾਸ ਦੂਬੇ ਨਾਲ ਮਿਲੀ ਭੁਗਤ ਦੇ ਲੱਗੇ ਆਰੋਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨਪੁਰ ਗੋਲੀ ਕਾਂਡ ਮਾਮਲੇ ਵਿਚ ਕਾਨਪੁਰ ਪੁਲਿਸ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੁਲਿਸ ਨੇ ਇਸ ਵਿਚ ਚੌਬੇਪੁਰ ਦੇ ਪੁਲਿਸ ਅਧਿਕਾਰੀ ਵਿਨੈ ਤਿਵਾੜੀ ਨੂੰ ਮੁਅੱਤਲ ਕੀਤਾ ਹੈ

Photo

ਕਾਨਪੁਰ ਗੋਲੀ ਕਾਂਡ ਮਾਮਲੇ ਵਿਚ ਕਾਨਪੁਰ ਪੁਲਿਸ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੁਲਿਸ ਨੇ ਇਸ ਵਿਚ ਚੌਬੇਪੁਰ ਦੇ ਪੁਲਿਸ ਅਧਿਕਾਰੀ ਵਿਨੈ ਤਿਵਾੜੀ ਨੂੰ ਮੁਅੱਤਲ ਕੀਤਾ ਹੈ। ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਨੇ ਹੀ ਇਹ ਕਾਰਵਾਈ ਕੀਤੀ ਹੈ। ਦੱਸ ਦੱਈਏ ਕਿ ਪੁਲਿਸ ਦੀ ਹੁਣ ਤੱਕ ਹੋਈ ਜਾਂਚ ਵਿਚ ਇਹ ਹੀ ਸਾਹਮਣੇ ਆਇਆ ਹੈ

ਕਿ ਰੇਡ ਤੋਂ ਪਹਿਲਾਂ ਕੁਝ ਪੁਲਿਸ ਕਰਮੀਆਂ ਦੇ ਵੱਲੋਂ ਹੀ ਦੂਬੇ ਨੂੰ ਰੇਡ ਬਾਰੇ ਜਾਣਕਾਰੀ ਦਿੱਤੀ ਗਈ ਸੀ। ਹੁਣ ਪੁਲਿਸ ਦੀ ਜਾਂਚ ਵਿਚ ਚੌਬੇਪੁਰ ਦਾ ਪੁਲਿਸ ਅਧਿਕਾਰੀ ਅਤੇ ਕੁਝ ਦੁਝੇ ਸਿਪਾਹੀਆਂ ਦੇ ਨਾਮ ਸਾਹਮਣੇ ਆਏ ਹਨ। ਇਸ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਚੌਬੇਪੁਰ ਥਾਣੇ ਦੇ ਵਿਨੈ ਤਿਵਾੜੀ ਨੂੰ ਸਸਪੈਂਡ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ

ਕਿ ਇਸ ਅਧਿਕਾਰੀ ਨੇ ਹੀ ਪੁਲਿਸ ਨੂੰ ਦੀ ਰੇਟ ਦੀ ਜਾਣਕਾਰੀ ਵਿਕਾਸ ਦੂਬੇ ਨੂੰ ਦਿੱਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਐੱਸਟੀਐਫ ਵੱਲੋਂ ਵਿਨੈ ਤਿਵਾੜੀ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਨੈ ਤਿਵਾੜੀ ਨੇ ਕੁਝ ਦਿਨ ਪਹਿਲਾਂ ਵਿਕਾਸ ਚੌਬੇ ਖਿਲਾਫ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਪੁਲਿਸ ਹੁਣ ਵਿਨੈ ਤਿਵਾੜੀ ਖਿਲਾਫ ਐਫਆਈਆਰ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।