Delhi 'ਚ ਪੀੜਤ ਦੀ ਮਦਦ ਲਈ Police ਤੋਂ ਪਹਿਲਾਂ ਪੁੱਜੇ 'ਸਿੱਖ ਸਰਦਾਰ'

ਏਜੰਸੀ

ਖ਼ਬਰਾਂ, ਰਾਸ਼ਟਰੀ

ਨੌਜਵਾਨ ਮੁੰਡੇ-ਕੁੜੀ ਨੂੰ ਤੰਗ ਕਰਨ ਵਾਲੇ ਕੈਬ ਡਰਾਇਵਰ ਨੂੰ ਪਾਈ ਝਾੜ

Delhi Sikh India Cab Driver

ਨਵੀਂ ਦਿੱਲੀ: ਅੱਜ ਸਰਕਾਰਾਂ ਭਾਵੇਂ ਸਿੱਖਾਂ ਨੂੰ ਦਬਾਉਣ ਦੀਆਂ ਲੱਖ ਕੋਸ਼ਿਸ਼ਾਂ ਕਰੀ ਜਾਣ ਪਰ ਸਿੱਖਾਂ ਨੇ ਅਪਣੀ ਨਿਸ਼ਕਾਮ ਸੇਵਾ ਸਦਕਾ ਲੋਕਾਂ ਦੇ ਦਿਲਾਂ ਵਿਚ ਵੱਖਰੀ ਥਾਂ ਬਣਾ ਲਈ ਹੈ। ਇਹ ਰੱਬ ਸੱਚੇ ਦੀ ਕ੍ਰਿਪਾ ਹੀ ਹੈ ਕਿ ਮੁਸੀਬਤ ਪੈਣ 'ਤੇ ਲੋਕ ਪੁਲਿਸ ਦੀ ਬਜਾਏ ਸਿੱਖਾਂ ਕੋਲ ਮਦਦ ਦੀ ਗੁਹਾਰ ਲਗਾਉਂਦੇ ਹਨ।

ਜੀ ਹਾਂ, ਅਜਿਹੀ ਹੀ ਇਕ ਘਟਨਾ ਰਾਜਧਾਨੀ ਦਿੱਲੀ ਵਿਚ ਸਾਹਮਣੇ ਆਈ ਹੈ ਜਿੱਥੇ ਇਕ ਕੈਬ ਡਰਾਇਵਰ ਵੱਲੋਂ ਇਕ ਕਥਿਤ ਤੌਰ 'ਤੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਮਹਿਲਾ ਮਿੱਤਰ ਨਾਲ ਬਦਸਲੂਕੀ ਕੀਤੀ ਗਈ। ਇਸ ਤੋਂ ਬਾਅਦ ਉਸ ਨੌਜਵਾਨ ਨੇ 100 ਨੰਬਰ 'ਤੇ ਫ਼ੋਨ ਕੀਤਾ ਪਰ ਪੁਲਿਸ ਨਹੀਂ ਪੁੱਜੀ, ਫਿਰ ਉਸ ਨੇ ਰਾਹ ਜਾਂਦੇ ਇਕ ਸਿੱਖ ਸਰਦਾਰ ਮਨਜੀਤ ਸਿੰਘ ਕੋਲ ਮਦਦ ਦੀ ਗੁਹਾਰ ਲਗਾਈ ਜੋ ਅਪਣੇ ਇਕ ਦੋਸਤ ਜਸਵੰਤ ਸਿੰਘ ਨਾਲ ਸਾਈਕਲ 'ਤੇ ਜਾ ਰਹੇ ਸਨ।

ਬਸ ਫਿਰ ਕੀ ਸੀ, ਸਰਦਾਰ ਸਾਹਿਬ ਨੇ ਸਬੰਧਤ ਡਰਾਇਵਰ ਨੂੰ ਝਿੜਕਿਆ ਅਤੇ ਪੀੜਤ ਨੌਜਵਾਨ ਦੀ ਮਦਦ ਕੀਤੀ। ਪੀੜਤ ਨੌਜਵਾਨ ਜਿਸ ਦਾ ਨਾਮ ਰਿਸ਼ੀ ਹੈ ਉਸ ਦਾ ਕਹਿਣਾ ਹੈ ਕਿ ਉਸ ਨੇ ਰਾਜਿੰਦਰ ਪਲੇਸ ਤੋਂ ਕੈਬ ਬੁੱਕ ਕੀਤੀ ਸੀ, ਉਸ ਨੇ ਕੈਬ ਵਾਲੇ ਨੂੰ ਉਸ ਨੇ ਫੋਨ ਕਰ ਕੇ ਦੱਸ ਦਿੱਤਾ ਸੀ ਕਿ ਉਸ ਕੋਲ ਇਕ ਕੁੱਤਾ ਵੀ ਹੈ। ਉਸ ਨੇ ਕਿਹਾ ਕਿ ਉਹ ਇਸ ਦੇ ਅਲੱਗ ਤੋਂ ਪੈਸੇ ਲਵੇਗਾ। ਨੌਜਵਾਨ ਨੇ ਕੈਬ ਵਾਲੇ ਨੂੰ ਕਿਹਾ ਕਿ ਉਹ ਉਸ ਨੂੰ ਦੂਜੇ ਰਸਤੇ ਤੋਂ ਲੈ ਕੇ ਜਾਣ।

ਇੰਨਾ ਕਹਿਣ ਤੇ ਉਹ ਭੜਕ ਗਿਆ ਤੇ ਉਸ ਨੇ ਇਕ ਲੜਕੀ ਨੂੰ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਉਸ ਨੇ ਉਸ ਲੜਕੇ ਦਾ ਸਮਾਨ ਬਾਹਰ ਕੱਢਿਆ, ਫਿਰ ਉਸ ਨੂੰ ਕੁੱਟਣ ਦੀ ਕੋਸ਼ਿਸ਼ ਤਾਂ ਉਸ ਨੇ ਕੋਲੋਂ ਗੁਜ਼ਰ ਰਹੇ ਮਨਜੀਤ ਸਿੰਘ ਨੂੰ ਹਾਕ ਮਾਰੀ ਤੇ ਉਸ ਸਰਦਾਰ ਨੇ ਉਸ ਲੜਕੇ ਦੀ ਮਦਦ ਕੀਤੀ। ਡ੍ਰਾਈਵਰ ਉਸ ਨੂੰ ਅਪਣੇ ਮੁਹੱਲੇ ਵਿਚ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਸ ਸਿੱਖ ਨੇ ਉਸ ਦੀ ਅੱਗੇ ਆ ਕੇ ਮਦਦ ਕੀਤੀ।

ਇਹ ਤਾਂ ਮਹਿਜ਼ ਇਕ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੇਸ਼ ਭਰ ਵਿਚ ਪਤਾ ਨਹੀਂ ਕਿੰਨੀਆਂ ਕੁ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਜਿੱਥੇ ਸਿੱਖ ਬਿਨਾਂ ਝਿਜਕ ਪੀੜਤਾਂ ਅਤੇ ਮਜ਼ਲੂਮਾਂ ਦੀ ਮਦਦ ਵਿਚ ਆ ਖੜ੍ਹੇ ਹੁੰਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਨਿਭਾਈ ਜਾ ਰਹੀ ਸੇਵਾ ਵੀ ਸਭ ਦੇ ਸਾਹਮਣੇ ਹਨ। ਕਈ ਥਾਵਾਂ 'ਤੇ ਸਿੱਖ ਸੰਸਥਾਵਾਂ ਨੇ ਸੇਵਾ ਦੇ ਮਾਮਲੇ ਵਿਚ ਸਰਕਾਰਾਂ ਤਕ ਨੂੰ ਵੀ ਪਛਾੜ ਕੇ ਰੱਖ ਦਿੱਤਾ।

ਦਿੱਲੀ ਦੀ ਉਕਤ ਘਟਨਾ ਵਿਚ ਮਨਜੀਤ ਸਿੰਘ ਨੇ ਪੀੜਤ ਨੌਜਵਾਨ ਦੀ ਮਦਦ ਹੀ ਨਹੀਂ ਕੀਤੀ ਬਲਕਿ ਮੁਲਜ਼ਮ ਕੈਬ ਡਰਾਇਵਰ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਜੋ ਬੇਵਜ੍ਹਾ ਨੌਜਵਾਨ ਅਤੇ ਉਸ ਦੀ ਮਹਿਲਾ ਮਿੱਤਰ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ। ਸੋ ਸਰਕਾਰਾਂ ਭਾਵੇਂ ਜਿੰਨਾ ਮਰਜ਼ੀ ਸਿੱਖਾਂ 'ਤੇ ਜ਼ੁਲਮ ਢਾਹ ਲੈਣ ਪਰ ਸਿੱਖ ਕਦੇ ਵੀ ਅਪਣੇ ਗੁਰੂ ਦੇ ਦਰਸਾਏ ਮਾਰਗ ਤੋਂ ਪਿੱਛੇ ਨਹੀਂ ਹਟਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।