ਮਥੁਰਾ 'ਚ ਦਲਿਤ ਨੌਜਵਾਨ 'ਤੇ ਮਿੱਟੀ ਦਾ ਤੇਲ ਛਿੜਕ ਕੇ ਲਗਾਈ ਅੱਗ
ਥਾਣਾ ਹਾਈਵੇ ਇਲਾਕੇ ਵਿਚ ਦਲਿਤ ਨੌਜਵਾਨ ਨੂੰ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਵਿਅਕਤੀਆਂ ਵਲੋਂ ਜਲਾਏ ਗਏ ਨੌਜਵਾਨ ਦਾ ਜਿਲ੍ਹਾ ਹਸਪਤਾਲ ਵਿਚ ਇਲਾਜ ਚੱਲ ...
ਮਥੁਰਾ : ਥਾਣਾ ਹਾਈਵੇ ਇਲਾਕੇ ਵਿਚ ਦਲਿਤ ਨੌਜਵਾਨ ਨੂੰ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਵਿਅਕਤੀਆਂ ਵਲੋਂ ਜਲਾਏ ਗਏ ਨੌਜਵਾਨ ਦਾ ਜਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਮਾਮਲਾ ਥਾਣਾ ਹਾਈਵੇ ਖੇਤਰ ਦੇ ਪਿੰਡ ਸਤੋਹਾ ਦਾ ਹੈ। ਇਥੇ ਦੇ ਰਹਿਣ ਵਾਲੇ ਪਰਦੇਸੀ ਨਾਮ ਦੇ ਦਲਿਤ ਨੌਜਵਾਨ ਅਤੇ ਰਾਹੁਲ ਦੇ ਵਿਚ ਦੁਕਾਨ 'ਤੇ ਸਮਾਨ ਲੈਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਵਿਵਾਦ ਤੋਂ ਬਾਅਦ ਰਾਹੁਲ ਠਾਕੁਰ ਨੇ ਪਰਦੇਸੀ 'ਤੇ ਮਿੱਟੀ ਦਾ ਤੇਲ ਪਾ ਦਿਤਾ ਅਤੇ ਉਸ ਨੂੰ ਅੱਗ ਲਗਾ ਦਿਤੀ।
ਪਰਦੇਸੀ ਨੂੰ ਪਰਵਾਰ ਕਿਸੇ ਤਰ੍ਹਾਂ ਬਚਾਉਂਦੇ ਹੋਏ ਜਿਲ੍ਹਾ ਹਸਪਤਾਲ ਲੈ ਗਏ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦਲਿਤ ਨੌਜਵਾਨ ਨੂੰ ਆਰੋਪੀਆਂ ਵਲੋਂ ਜਲਾਉਣ ਦੀ ਜਾਣਕਾਰੀ ਮਿਲਦੇ ਹੀ ਇਲਾਕਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਣਕਾਰੀ ਵਿਚ ਜੁੱਟ ਗਈ ਹੈ। ਫਿਲਹਾਲ ਪੁਲਿਸ ਨੇ ਪੀਡ਼ਿਤ ਦੇ ਪਰਵਾਰ ਦੀ ਤਹਰੀਰ 'ਤੇ ਆਰੋਪੀ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।
ਸੀਓ ਰਿਫਾਇਨਰੀ ਵਿਨੇ ਚੌਹਾਨ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਥਾਣਾ ਹਾਈਵੇ ਦੇ ਅਧੀਨ ਸਤੋਹਾ ਪਿੰਡ ਦੇ ਨੌਜਵਾਨ ਨੂੰ ਕੁੱਝ ਵਿਅਕਤਿਆਂ ਵਲੋਂ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਡ਼ਿਤ ਦੇ ਵਲੋਂ ਤਹਰੀਰ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਡਾਕਟਰਾਂ ਦੇ ਮੁਤਾਬਕ ਪਰਦੇਸੀ ਲਗਭਗ 30 ਫ਼ੀ ਸਦੀ ਝੁਲਸ ਗਿਆ ਹੈ।
ਇਸੇ ਤਰ੍ਹਾਂ ਹੀ ਲਗਾਤਾਰ ਦਲਿਤਾਂ ਦੇ ਨੌਜਵਾਨਾਂ 'ਤੇ ਆਏ ਦਿਨ ਹਮਲੇ ਹੁੰਦੇ ਆ ਰਹੇ ਹਨ। ਪਿਛਲੇ ਕੁਝ ਦਿਨ ਪਹਿਲਾਂ ਹੀ ਗੁਜਰਾਤ 'ਚ ਇਕ ਦਲਿਤ ਨੌਜਵਾਨ ਰਮਨਭਾਈ ਰਾਮਜੀ ਮਕਵਾਣਾ ਨੂੰ ਮੁੱਛਾਂ ਰੱਖਣ ਅਤੇ ਸ਼ਾਰਟਸ ਪਾਉਣ 'ਤੇ ਕੁੱਟਿਆ ਗਿਆ ਸੀ। ਮਕਵਾਣਾ ਨੇ ਇਸ ਮਾਮਲੇ ਵਿਚ ਪਿੰਡ ਦੇ ਪੰਜ ਜਾਣੇ ਅਤੇ ਇਕ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਪਿਛਲੇ ਸਾਲ ਅਕਤੂਬਰ ਵਿਚ ਅਹਿਮਦਾਬਾਦ ਦੇ ਸਾਨੰਦ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਮੁੱਛਾਂ ਰੱਖਣ 'ਤੇ ਦਲਿਤਾਂ ਦੇ ਨਾਲ ਕੁੱਟ ਮਾਰ ਕੀਤੀ ਗਈ ਸੀ।