ਦਿੱਲੀ, ਯੂਪੀ, ਬਿਹਾਰ, ਪੰਜਾਬ ਅਤੇ ਜੰਮੂ ਕਸ਼ਮੀਰ ਸਮੇਤ 13 ਸੂਬਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਸਮ ਵਿਭਾਗ ਵਲੋਂ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਬਾਰਿਸ਼ ਦੀ ਜਾਰੀ ਕੀਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਰਾਸ਼ਟਰੀ...

weather

ਨਵੀਂ ਦਿੱਲੀ : ਮੌਸਮ ਵਿਭਾਗ ਵਲੋਂ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਬਾਰਿਸ਼ ਦੀ ਜਾਰੀ ਕੀਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀਆਂ 89 ਟੀਮਾਂ ਨੂੰ ਹਾਈ ਅਲਰਟ 'ਤੇ ਰਖਿਆ ਗਿਆ ਹੈ। ਐਨਡੀਆਰਐਫ ਵਲੋਂ ਦਸਿਆ ਗਿਆ ਕਿ ਇਨ੍ਹਾਂ ਸੂਬਿਆਂ ਵਿਚ ਬਾਰਿਸ਼ ਦੌਰਾਨ ਹੜ੍ਹ ਦੇ ਸ਼ੱਕ ਵਾਲੇ ਇਲਾਕਿਆਂ ਵਿਚ 45 ਟੀਮਾਂ ਨੂੰ ਤਾਇਨਾਤ ਕਰ ਦਿਤਾ ਗਿਆ ਹੈ।

ਇਸੇ ਦੌਰਾਨ ਅਗਾਮੀ 11 ਜੁਲਾਈ ਤਕ ਰਾਸ਼ਟਰੀ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਸ਼ੁਕਰਵਾਰ ਨੂੰ ਜ਼ਿਆਦਾਤਰ ਤਾਪਮਾਨ 39 ਡਿਗਰੀ ਸੈਲਸੀਅਸ ਰਹਿਣ ਤੋਂ ਬਾਅਦ ਅੱਠ ਜੁਲਾਈ ਨੂੰ ਇਹ 40 ਡਿਗਰੀ ਸੈਲਸੀਅਸ ਤਕ ਪਹੁੰਚਣ ਦਾ ਅਨੁਮਾਨ ਹੈ।