ਬਾਬਾ ਰਾਮਦੇਵ ਨੇ ਕਿਹਾ ਕਿ ਜੰਮੂ ਕਸ਼ਮੀਰ 'ਤੇ ਧਾਰਾ 370 ਹਟਣ ਵਾਲੀ ਹੈ।

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਬਾ ਰਾਮਦੇਵ ਨੇ ਇਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਸ ਦੀ ਉਡੀਕ ਹੋ ਰਹੀ ਸੀ

Baba ramdev on jammu kashmir article 370

ਨਵੀਂ ਦਿੱਲੀ: ਬਾਬਾ ਰਾਮਦੇਵ ਨੇ ਇਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਸ ਦੀ ਉਡੀਕ ਹੋ ਰਹੀ ਸੀ ਉਹ ਹੁਣ ਜਲਦੀ ਹੀ ਹੋਣ ਵਾਲਾ ਹੈ। ਉਹਨਾਂ ਦਸਿਆ ਕਿ ਏਕਤਾ ਅਤੇ ਅਖੰਡਤਾ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਇਕ ਸੰਵਿਧਾਨ, ਇਕ ਝੰਡਾ ਤੇ ਇਕ ਹੀ ਏਜੰਡਾ ਹੋਵੇ। ਉਹਨਾਂ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਰਕਾਰ ਦੀ ਚੌਕਸੀ ਸੰਕੇਤ ਦੇ ਰਹੀ ਹੈ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਵਾਲੀ ਹੈ। 'ਜੰਮੂ ਕਸ਼ਮੀਰ ਸਾਡਾ ਹੈ ਤੇ ਸਾਡਾ ਹੀ ਰਹੇਗਾ।

ਉੱਥੇ ਭਾਰਤ ਨੂੰ ਗਾਲ੍ਹਾਂ ਕੱਢਣ ਵਾਲੇ, ਤਿਰੰਗੇ ਦੀ ਬੇਇੱਜ਼ਤੀ ਕਰਨ ਵਾਲੇ ਤੇ ਪਾਕਿਸਤਾਨ ਦੇ ਪੈਸੇ ਨਾਲ ਕਸ਼ਮੀਰ ਵਿਚ ਘੁਸਪੈਠ ਕਰਨ ਵਾਲੇ, ਫੌਜ 'ਤੇ ਹਮਲਾ ਕਰਨ ਵਾਲੇ ਜਿਊਂਦੇ ਨਹੀਂ ਬਚਣਗੇ। ਬਾਬਾ ਰਾਮਦੇਵ ਨੇ ਕਿਹਾ ਕਿ ਪੀਐਮ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਿਚ ਪਾਕਿਸਤਾਨ ਅਧਿਕਾਰਤ ਕਸ਼ਮੀਰ ਦਾ ਭਾਰਤ ਵਿਚ ਰਲੇਵਾਂ ਹੋਏਗਾ। ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ ਬਾਰੇ ਸਭ ਦੇ ਮਨ ਵਿਚ ਇੱਕ ਹੀ ਸਵਾਲ ਹੈ ਕਿ ਸਰਕਾਰ ਰਾਜ ਵਿਚ ਕੀ ਕਰਨ ਜਾ ਰਹੀ ਹੈ?

ਦਰਅਸਲ, ਪਿਛਲੇ ਹਫਤੇ ਜੰਮੂ-ਕਸ਼ਮੀਰ ਵਿਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਅੱਤਵਾਦੀ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਰੋਕਣ ਤੇ ਸ਼ਰਧਾਲੂਆਂ/ਸੈਲਾਨੀਆਂ ਨੂੰ ਘਾਟੀ ਖਾਲੀ ਕਰਨ ਦਾ ਹੁਕਮ ਦਿੱਤਾ ਸੀ। ਐਨਆਈਟੀ, ਸ੍ਰੀਨਗਰ ਵਿਚ ਪੜ੍ਹ ਰਹੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਵੀ ਕੈਂਪਸ ਖ਼ਾਲੀ ਕਰਨ ਤੇ ਘਰ ਮੁੜਨ ਲਈ ਕਿਹਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।